ਪੰਜਾਬ ਵਾਸੀਓ ਸਾਵਧਾਨ, ਹੋਸ਼ ਉਡਾ ਦੇਵੇਗੀ ਇਹ ਖ਼ਬਰ
Saturday, Nov 16, 2024 - 06:20 PM (IST)
ਜੈਤੋ (ਜਿੰਦਲ) : ਠੱਗ ਲੋਕ, ਠੱਗੀ ਮਾਰਨ ਲਈ ਰੋਜ਼ਾਨਾ ਨਵੇਂ-ਨਵੇਂ ਢੰਗ ਅਪਣਾਅ ਰਹੇ ਹਨ। ਬਠਿੰਡਾ ਰੋਡ 'ਤੇ ਸਥਿਤ ਆਰ. ਵੀ ਕਲੋਨੀ ਨੂੰ ਜਾਣ ਵਾਲੇ ਰਸਤੇ 'ਤੇ ਬਣੀ ਮਾਰਕੀਟ ਵਿਖੇ ਇਕ ਸਪੇਅਰ ਪਾਰਟਸ ਦੀ ਦੁਕਾਨ ਦੇ ਮਾਲਕ ਰਾਜਨ ਜਿੰਦਲ ਪੁੱਤਰ ਨਰੇਸ਼ ਜਿੰਦਲ ਨੇ ਦੱਸਿਆ ਕਿ ਦਿਨ ਦਿਹਾੜੇ ਉਨ੍ਹਾਂ ਦੀ ਦੁਕਾਨ 'ਤੇ ਦੋ ਵਿਅਕਤੀ ਆਏ। ਉਨ੍ਹਾਂ ਨੇ ਦੁਕਾਨਦਾਰ ਕੋਲੋਂ ਦੋ ਕਿੱਲੋ ਗ੍ਰੀਸ ਮੰਗੀ। ਗ੍ਰੀਸ ਅਜੇ ਦਿੱਤੀ ਨਹੀਂ ਸੀ ਕਿ ਇੰਨੇ ਵਿਚ ਹੀ ਇਕ ਹੋਰ ਵਿਅਕਤੀ ਜਿਹੜਾ ਲੋਈਆਂ ਵੇਚ ਰਿਹਾ ਸੀ (ਜੋਕਿ ਗ੍ਰੀਸ ਲੈਣ ਆਏ ਵਿਅਕਤੀ ਦਾ ਹੀ ਸਾਥੀ ਸੀ) ਜਿਸ ਨੇ ਆਪਣੇ ਮੋਢਿਆਂ ਉੱਤੇ ਲੋਈਆਂ ਰੱਖੀਆਂ ਹੋਈਆਂ ਸਨ। ਦੁਕਾਨ 'ਤੇ ਆਇਆ ਅਤੇ ਦੁਕਾਨਦਾਰ ਨੂੰ ਲੋਈਆਂ ਲੈਣ ਲਈ ਕਿਹਾ। ਇਸ ਦੌਰਾਨ ਦੁਕਾਨਦਾਰ ਨੇ ਲੋਈਆਂ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਗ੍ਰੀਸ ਲੈਣ ਆਏ ਠੱਗ ਵਿਅਕਤੀ ਨੇ ਕਿਹਾ ਕਿ ਉਸ ਦੀ ਲੜਕੀ ਦੀ ਸ਼ਾਦੀ ਹੈ। ਉਸ ਨੂੰ ਇਹ ਲੋਈਆਂ ਚਾਹੀਦੀਆਂ ਹਨ। ਮੋਢੇ 'ਤੇ ਰੱਖੀਆਂ ਲੋਈਆਂ ਦੀ ਕੀਮਤ ਉਹ 11000 ਰੁਪਏ ਦੱਸ ਰਿਹਾ ਸੀ ਪਰ ਉਸ ਦੀ ਜੇਬ੍ਹ ਵਿਚ ਸਿਰਫ 2000 ਰੁਪਏ ਹੀ ਸਨ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਅਕਾਲੀ ਦਲ ਦਾ ਵੱਡਾ ਕਦਮ
ਇੱਧਰ-ਉਧਰ ਦੀਆਂ ਗੱਲਾਂ ਮਾਰ ਕੇ ਉਸਨੇ ਦੁਕਾਨਦਾਰ ਪਾਸੋਂ 9000 ਰੁਪਏ ਲੈ ਲਏ ਅਤੇ ਲੋਈਆਂ ਵੇਚਣ ਵਾਲੇ ਨੂੰ 11000 ਦੇ ਦਿੱਤੇ। ਠੱਗ ਵਿਅਕਤੀ ਦੁਕਾਨਦਾਰ ਨੂੰ ਕਹਿਣ ਲੱਗਾ ਕਿ ਮੈਂ ਹੁਣੇ ਤੁਹਾਨੂੰ 9000 ਲਿਆ ਕੇ ਵਾਪਸ ਦਿੰਦਾ ਹਾਂ। ਦੁਕਾਨ ਦੇ ਬਾਹਰ ਇਕ ਹੋਰ ਠੱਗਾਂ ਦਾ ਸਾਥੀ ਜੋ ਮੋਟਰਸਾਈਕਲ ਸਟਾਰਟ ਕਰੀ ਖੜਾ ਸੀ, ਉਹ ਦੋਵੇਂ ਠੱਗ ਵਿਅਕਤੀ ਦੁਕਾਨ ਤੋਂ ਬਾਹਰ ਨਿਕਲ ਗਏ ਅਤੇ ਆਪਣੇ ਸਾਥੀ ਦੇ ਮੋਟਰਸਾਈਕਲ ਉੱਪਰ ਬੈਠ ਕੇ, ਅੱਖ ਝਪਕਦੇ ਹੀ ਰਫੂ ਚੱਕਰ ਹੋ ਗਏ। ਲੋਈਆਂ ਵੇਚਣ ਵਾਲਾ ਵੀ ਇੱਕਦਮ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ। ਠੱਗਾ ਦੀਆਂ ਲੋਈਆ ਦੁਕਾਨ 'ਤੇ ਹੀ ਪਈਆ ਰਹਿ ਗਈਆਂ। ਲੋਈਆਂ ਵੀ ਇਕ ਦੋ ਹੀ ਠੀਕ ਸਨ ਜਦਕਿ ਬਾਕੀ ਖਸਤਾ ਹਾਲਤ ਵਿਚ ਸੀ। ਇੰਝ ਉਸ ਨਾਲ ਨੌ ਹਜ਼ਾਰ ਰੁਪਏ ਦੀ ਠੱਗੀ ਵੱਜ ਗਈ।
ਇਹ ਵੀ ਪੜ੍ਹੋ : ਸੂਬੇ ਦੇ ਪੈਨਸ਼ਨਧਾਰਕਾਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e