ਵਿਧਾਇਕ ਸਿਮਰਜੀਤ ਬੈਂਸ ਨੇ ਕਿਸਾਨਾਂ ਨਾਲ 300 ਕਰੋੜ ਦੀ ਠੱਗੀ ਹੋਣ ਦਾ ਸ਼ੱਕ ਪ੍ਰਗਟਾਇਆ

04/24/2018 2:09:48 PM

ਧੂਰੀ (ਸੰਜੀਵ ਜੈਨ) - ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੰਡੀਆਂ ’ਚ ਕਿਸਾਨਾਂ ਦੇ ਨਾਲ 300 ਕਰੋੜ ਰੁਪਏ ਦੀ ਠੱਗੀ ਹੋਣ ਦਾ ਹੁਕਮ ਕੀਤਾ ਹੈ। ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਹਲਕੇ ਦੇ ਪਿਡੰ ਕਿਲਾ ਹਕੀਮਾਂ ’ਚ ਮੰਡੀ ਦਾ ਦੌਰਾ ਕਰਨ ਮਗਰੋਂ ਕਿਹਾ ਕਿ ਕਿਸਾਨਾਂ ਦੀ ਮਿਹਨਤ ਦੀ ਕਮਾਈ ਨੂੰ ਆੜ੍ਹਤੀਆਂ ਵਲੋਂ ਵੱਧ ਤੋੜ ਕੇ ਲੁੱਟਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਖੁਦ ਕਿਲਾ ਹਕੀਮਾ ’ਚ ਲੇਬਰ ਨੂੰ ਕਿਸਾਨਾਂ ਦੀ ਕਣਕ 300 ਤੋਂ 350 ਗ੍ਰਾਮ ਪ੍ਰਤੀ ਥੈਲਾ ਵੱਧ ਪਾਇਆ ਹੈ। ਜੇਕਰ ਸੂਬੇ ਭਰ ’ਚ ਇਸ ਤਰ੍ਹਾਂ ਤੋਂ ਕਿਸਾਨਾਂ ਦੇ ਨਾਲ ਲੁੱਟ ਹੋ ਰਹੀ ਹੈ ਤਾਂ ਇਸ ਤੋਂ ਕਿਸਾਨਾਂ ਨੂੰ ਲੱਗ ਰਹੇ ਚੁਣੇ ਦੀ ਰਕਮ 300 ਕਰੋੜ ਰੁਪਏ ਦੇ ਕਰੀਬ ਪਹੁੰਚ ਜਾਵੇਗੀ। ਖਾਲੀ ਥੈਲਾਂ ਦਾ ਵਜ਼ਨ 450-500 ਗ੍ਰਾਮ ਤਕ ਹੈ, ਜਦ ਕਿ ਇਸ ਦੀ ਆੜ੍ਹ ’ਚ ਕਿਸਾਨਾਂ ਦੀ ਕਣਕ 750-800 ਗ੍ਰਾਮ ਤਕ ਵੱਧ ਤੋਲੀ ਜਾ ਰਹੀ ਹੈ। ਵੱਧ ਤੋਲਦੇ ਪਾਏ ਗਏ ਆੜ੍ਹਤੀਆਂ ਨੇ ਇਸ ਸੰਬੰਧੀ ਆਪਣੀ ਗਲਤੀ ਵੀ ਮੰਨੀ ਹੈ।
ਉਨ੍ਹਾਂ ਕਿਹਾ ਕਿ ਉਕਤ ਮਾਮਲਾ ਉਨ੍ਹਾਂ ਵਲੋਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਧਿਆਨ ’ਚ ਲਿਆ ਦਿੱਤਾ ਗਿਆ ਹੈ ਤੇ ਉਨ੍ਹਾਂ ਵਲੋਂ ਇਸ ਮਾਮਲੇ ’ਚ ਦੋਸ਼ੀਆਂ ਦੇ ਖਿਲਾਫ ਐੱਫ. ਆਈ. ਆਰ. ਦਰਜ ਕਰਵਾਏ ਜਾਣ ਦੀ ਗੱਲ ਵੀ ਕਹੀ ਗਈ ਹੈ। ਉਨ੍ਹਾਂ ਨੇ ਇਸ ਮਾਮਲੇ ਨੂੰ ਖਾਦ ਤੇ ਸਪਲਾਈ ਵਿਭਾਗ ਪੰਜਾਬ ਦੀ ਸੱਕਤਰ ਆਨੰਦਿਤਾ ਮਿਤਰਾ ਦੇ ਧਿਆਨ ’ਚ ਲਿਆਂਦੇ ਜਾਣ ਦੀ ਗੱਲ ਵੀ ਕਹੀ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਨੇਤਾ ਪਿੰ੍ਰ. ਜਸਵੰਤ ਸਿੰਘ ਗੱਜਨਮਾਜਰਾ ਵੀ ਮੌਜੂਦ ਸਨ।     


Related News