ਪੈਨਸ਼ਨਰਾਂ ਨੇ ਮੰਗਾਂ ਸਬੰਧੀ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ
Sunday, Apr 08, 2018 - 03:54 PM (IST)

ਹੁਸ਼ਿਆਰਪੁਰ (ਘੁੰਮਣ)— ਰੋਡਵੇਜ਼ਨ ਪੈਨਸ਼ਨਰ ਐਸੋਸੀਏਸ਼ਨ ਦੀ ਬੈਠਕ ਪਰਮਜੀਤ ਸਿੰਘ ਬੇਦੀ ਅਤੇ ਮੋਹਨ ਲਾਲ ਸਿੱਧੂ ਦੀ ਅਗਵਾਈ 'ਚ ਹੋਈ। ਇਸ ਮੌਕੇ ਸਮੂਹ ਪੈਨਸ਼ਨਰਾਂ ਨੇ ਹਿੱਸਾ ਲਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਜਾਇਜ਼ ਪ੍ਰਤੀ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ, ਜਿਸ ਕਾਰਨ ਪੈਨਸ਼ਨਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਨੇ ਨਾ ਮੰਨਿਆ ਤਾਂ ਉਹ ਸੰਘਰਸ਼ ਕਰਨ ਮਜ਼ਬੂਰ ਹੋਣਗੇ।
ਇਸ ਮੌਕੇ ਸ਼ਿਵ ਕੁਮਾਰ, ਬਲਵਿੰਦਰ ਸਿੰਘ, ਰਾਏ ਸਿੰਘ, ਜਗਤਾਰ ਸਿੰਘ, ਵਜੀਰ ਸਿੰਘ, ਸਤਪਾਲ, ਕਪੂਰ ਸਿੰਘ, ਪੂਰਨ ਸਿੰਘ, ਹਰਮੇਸ਼ ਲਾਲ, ਕੁਸ਼ਲ ਸਿੰਘ, ਦਲਵੀਰ ਸਿੰਘ, ਪ੍ਰਗਟ ਸਿੰਘ, ਪਿਆਰੇ ਲਾਲ, ਅਮਰ ਸਿੰਘ, ਧਰਮਪਾਲ ਸਿੰਘ, ਭੀਸ਼ਮ ਸਿੰਘ, ਸ਼ਾਮ ਲਾਲ ਆਦਿ ਹਾਜ਼ਰ ਸਨ।