ਆੜੂ ਅਤੇ ਆਲੂ ਬੁਖਾਰੇ ਦਾ ਨਹੀਂ ਮਿਲ ਰਿਹਾ ਵਾਜਬ ਮੁੱਲ
Wednesday, May 13, 2020 - 09:22 AM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਵਿਚ ਲਗਭਗ 2200 ਹੈਕਟੇਅਰ ਰਕਬੇ ਵਿਚ ਆੜੂ ਅਤੇ ਆਲੂ ਬੁਖਾਰੇ ਦੀ ਪੈਦਾਵਾਰ ਹੁੰਦੀ ਹੈ। ਇਸ ਦੇ ਪੱਕ ਕੇ ਵਿਕਣ ਦਾ ਸਮਾਂ ਅਪ੍ਰੈਲ ਅਤੇ ਮਈ ਮਹੀਨੇ ਦੌਰਾਨ ਹੀ ਹੁੰਦਾ ਹੈ। ਪਰ ਤਾਲਾਬੰਦੀ ਹੋਣ ਕਰਕੇ ਆੜੂ ਅਤੇ ਆਲੂ ਬੁਖਾਰਾ ਉਗਾਉਣ ਵਾਲੇ ਕਿਸਾਨਾਂ ਨੂੰ ਬਣਦਾ ਮੁੱਲ ਨਾ ਮਿਲਣ ਕਰਕੇ ਘਾਟਾ ਪੈ ਰਿਹਾ ਹੈ। ਇਸ ਬਾਰੇ ਜਗ ਬਾਣੀ ਨਾਲ ਗੱਲ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਫਲ ਵਿਭਾਗ ਦੇ ਮੁਖੀ ਡਾ.ਹਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆੜੂ ਅਤੇ ਆਲੂ ਬੁਖਾਰੇ ਦੀ ਤੁੜਾਈ 20-25 ਅਪਰੈਲ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ 20-25 ਮਈ ਤੱਕ ਚੱਲਦੀ ਹੈ । ਗਰਮੀ ਹੋਣ ਕਰਕੇ ਇਹ ਫਲ ਜ਼ਿਆਦਾ ਸਮਾਂ ਬੂਟੇ ਉੱਤੇ ਨਹੀਂ ਟਿਕ ਸਕਦਾ ਅਤੇ ਪੱਕ ਕੇ ਡਿੱਗ ਜਾਂਦਾ ਹੈ।
ਇਹ ਫਲ ਨਾਸ਼ਵਾਨ ਵੀ ਹੁੰਦਾ ਹੈ ਇਸ ਲਈ ਇਸ ਨੂੰ ਕੋਲਡ ਸਟੋਰਾਂ ਤੋਂ ਬਿਨਾਂ ਭੰਡਾਰ ਕਰਕੇ ਨਹੀਂ ਰੱਖਿਆ ਜਾ ਸਕਦਾ। ਇਨ੍ਹਾਂ ਫਲਾਂ ਦੇ ਉਤਪਾਦਕ ਸਿਰਫ਼ ਇਕ ਮਹੀਨੇ ਵਿਚ ਹੀ ਆਪਣੀ ਉਪਜ ਤੋਂ ਆਮਦਨ ਲੈ ਸਕਦੇ ਹਨ । ਇਸ ਬਾਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਿਸਾਨ ਅਵਤਾਰ ਸਿੰਘ ਅਤੇ ਬਲਵੀਰ ਸਿੰਘ ਨੇ ਦੱਸਿਆ ਕੇ ਇਨ੍ਹਾਂ ਫਲਾਂ ਦੀ ਵਿਕਰੀ ਵਿਚ ਡੱਬਾ, ਕਾਗਜ਼, ਮਜ਼ਦੂਰ, ਢੋਆ ਢੁਆਈ ਆਦਿ ਦੀ ਲਾਗਤ ਜ਼ਿਆਦਾ ਅਤੇ ਆਮਦਨੀ ਘੱਟ ਹੋ ਰਹੀ ਹੈ। ਪਿਛਲੇ ਸਾਲ ਦੇ ਮੁਕਾਬਲੇ 60 ਤੋਂ 70 % ਘੱਟ ਮੁੱਲ ਮਿਲ ਰਿਹਾ ਹੈ ।
ਪੜ੍ਹੋ ਇਹ ਵੀ ਖਬਰ - ਸਿਹਤ ਮਾਹਿਰਾਂ ਦਾ ਦਾਅਵਾ: ਪੋਲੀਓ ਜਿਨਾਂ ਖ਼ਤਰਨਾਕ ਹੋ ਸਕਦਾ ਹੈ ‘ਕੋਰੋਨਾ ਵਾਇਰਸ’ (ਵੀਡੀਓ)
ਪੜ੍ਹੋ ਇਹ ਵੀ ਖਬਰ - ਕੀ ਤਾਲਾਬੰਦੀ ਖੁੱਲ੍ਹਣ ''ਤੇ ਮਹਿੰਗਾ ਹੋ ਜਾਵੇਗਾ ਹਵਾਈ ਸਫਰ, ਸੁਣੋ ਇਹ ਵੀਡੀਓ
ਕਿਸਾਨਾਂ ਨੇ ਇਸ ਸਾਲ ਇਨ੍ਹਾਂ ਦੋਵੇਂ ਫਲਾਂ ਵਿਚ ਹੋ ਰਹੇ ਨੁਕਸਾਨ ਦਾ ਕਾਰਨ ਦੱਸਦਿਆਂ ਕਿਹਾ ਕਿ-
1. ਮੰਡੀ ਦਾ ਸਮਾਂ ਥੋੜ੍ਹਾ ਅਤੇ ਗਾਹਕ ਘੱਟ ਹੋਣ ਕਰਕੇ ਜੋ ਵੀ ਮੁੱਲ ਮਿਲਦਾ ਹੈ ਕਿਸਾਨ ਵੇਚ ਦਿੰਦਾ ਹੈ। ਪਿਛਲੇ ਸਾਲ ਆੜੂ 60 ਤੋਂ 65 ਰੁਪਏ ਕਿੱਲੋ ਅਤੇ ਆਲੂ ਬੁਖਾਰਾ ਲਗਭਗ 80 ਰੁਪਏ ਕਿਲੋ ਵਿਕਿਆ ਸੀ। ਪਰ ਇਸ ਵਾਰ ਦੋਵੇਂ ਫਲ ਔਸਤਨ 25 ਤੋਂ 30 ਰੁਪਏ ਕਿਲੋ ਵਿਕ ਰਹੇ ਹਨ ।
2. ਜਿਹੜਾ ਫਲ ਬਾਕੀ ਰਾਜਾਂ ਨੂੰ ਭੇਜਿਆ ਜਾਂਦਾ ਸੀ ਉਹ ਵੀ ਤਾਲਾਬੰਦੀ ਕਰਕੇ ਰੁੱਕ ਗਿਆ ਹੈ।
3. ਇਹ ਫਲ ਨਾਸ਼ਵਾਨ ਹੋਣ ਕਰਕੇ ਭੰਡਾਰ ਨਹੀਂ ਕੀਤੇ ਜਾ ਸਕਦੇ ਅਤੇ ਨਾ ਹੀ ਇਨ੍ਹਾਂ ਦਾ ਭੰਡਾਰ ਕਰਨ ਲਈ ਕੋਲਡ ਸਟੋਰ ਦਾ ਪ੍ਰਬੰਧ ਹੈ ।
ਪੜ੍ਹੋ ਇਹ ਵੀ ਖਬਰ - ਚੀਨ 'ਚ ਮੁੜ ਵੱਜੀ ਖਤਰੇ ਦੀ ਘੰਟੀ, ਬਿਨਾਂ ਲੱਛਣ ਵਾਲੇ ਮਾਮਲੇ ਆ ਰਹੇ ਨੇ ਸਾਹਮਣੇ (ਵੀਡੀਓ)
ਪੜ੍ਹੋ ਇਹ ਵੀ ਖਬਰ - ਨਰਸਿੰਗ ਡੇਅ ’ਤੇ ਵਿਸ਼ੇਸ਼ : ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ‘ਫ਼ਲੋਰੈਂਸ ਨਾਈਟਿੰਗੇਲ’
ਇਸ ਬਾਰੇ ਬਾਗਬਾਨੀ ਵਿਭਾਗ ਦੇ ਡਾਇਰੈਕਟਰ ਸ਼ੈਲਿੰਦਰ ਕੌਰ ਨੇ ਕਿਹਾ ਕਿ ਇਨ੍ਹਾਂ ਫਲਾਂ ਦੀ ਖਪਤ ਵਿਆਹਾਂ ਜਾਂ ਹੋਰ ਪ੍ਰੋਗਰਾਮਾਂ ਵਿੱਚ ਹੁੰਦੀ ਸੀ ਜੋ ਕਿ ਹੁਣ ਬਿਲਕੁਲ ਬੰਦ ਹੋ ਗਈ ਹੈ। ਲੰਬੇ ਸਮੇਂ ਤੋਂ ਚੱਲ ਰਹੀ ਤਾਲਾਬੰਦੀ ਕਰਕੇ ਖਪਤਕਾਰਾਂ ਦੁਆਰਾ ਖਰੀਦਣ ਦੀ ਸਮਰੱਥਾ ਵੀ ਘੱਟ ਗਈ ਹੈ। ਜਿਸ ਦਾ ਕਿ ਇਨ੍ਹਾਂ ਫਲਾਂ ਦੀ ਵਿਕਰੀ ਤੇ ਸਿੱਧਾ ਅਸਰ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਮੁੱਦੇ ’ਤੇ ਗੱਲ ਕੀਤੀ ਹੈ ਕਿ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਕਿ ਉਹ ਆਪਣੀ ਉਪਜ ਸਿੱਧੀ ਖਪਤਕਾਰ ਨੂੰ ਵੇਚੇ। ਜਿਸ ਨਾਲ ਉਨ੍ਹਾਂ ਨੂੰ ਵਾਜਬ ਮੁੱਲ ਵੀ ਮਿਲੇਗਾ ਅਤੇ ਫਲ ਖ਼ਰਾਬ ਵੀ ਨਹੀਂ ਹੋਣਗੇ। ਇਸ ਸੰਕਟ ਦੇ ਸਮੇਂ ਦੌਰਾਨ ਮੰਡੀ ਵਿਚ ਘੱਟ ਰੇਟ ਤੇ ਵੇਚਣ ਨਾਲੋਂ ਚੰਗਾ ਹੈ ਕਿ ਕਿਸਾਨ ਮਿਲ ਕੇ ਆਪਣੀ ਵੱਖੋ-ਵੱਖ ਫ਼ਲਾਂ ਅਤੇ ਸਬਜ਼ੀਆਂ ਦੀ ਉਪਜ ਇਕੱਠੀ ਕਰੇ ਅਤੇ ਸਿੱਧੀ ਖਪਤਕਾਰ ਤੱਕ ਪਹੁੰਚਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਕਿਸਾਨ ਆਪਣੇ ਜ਼ਿਲ੍ਹੇ ਦੇ ਬਾਗਬਾਨੀ ਅਫਸਰ ਨਾਲ ਮਿਲ ਸਕਦੇ ਹਨ। ਵਿਭਾਗ ਹਰ ਤਰੀਕੇ ਨਾਲ ਮਦਦ ਕਰਨ ਲਈ ਕਿਸਾਨਾਂ ਦੇ ਨਾਲ ਹੈ ।
ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ : ਸ਼ਾਹ ਸ਼ਰਫ
ਪੜ੍ਹੋ ਇਹ ਵੀ ਖਬਰ - ਸ਼ੂਗਰ ਦੇ ਰੋਗੀਆਂ ਲਈ ਲਾਹੇਵੰਦ ‘ਜਿਮੀਕੰਦ’, ਬਲੱਡ ਸੈੱਲਸ ਨੂੰ ਵਧਾਉਣ ਦਾ ਵੀ ਕਰੇ ਕੰਮ