ਵੱਡੀ ਖ਼ਬਰ! ਪੰਜਾਬ ''ਚ ਬਿਜਲੀ ਬਿੱਲਾਂ ਲਈ ਜੁਲਾਈ ਤੋਂ ਲਾਗੂ ਹੋਵੇਗਾ ਇਹ ਨਿਯਮ

Thursday, May 13, 2021 - 06:04 PM (IST)

ਵੱਡੀ ਖ਼ਬਰ! ਪੰਜਾਬ ''ਚ ਬਿਜਲੀ ਬਿੱਲਾਂ ਲਈ ਜੁਲਾਈ ਤੋਂ ਲਾਗੂ ਹੋਵੇਗਾ ਇਹ ਨਿਯਮ

ਚੰਡੀਗੜ੍ਹ- ਪੰਜਾਬ ਵਿਚ ਬਿਜਲੀ ਬਿੱਲਾਂ ਦਾ ਭੁਗਤਾਨ ਕਰਨ ਵਾਲੇ ਲੋਕਾਂ ਲਈ ਮਹੱਤਵਪੂਰਨ ਖ਼ਬਰ ਹੈ। ਸਰਕਾਰ ਜੁਲਾਈ ਤੋਂ ਇਸ ਨਾਲ ਸਬੰਧਤ ਇਕ ਨਿਯਮ ਲਾਗੂ ਕਰਨ ਜਾ ਰਹੀ ਹੈ। ਇਸ ਤਹਿਤ ਇਕ ਤੈਅ ਸੀਮਾ ਤੋਂ ਉੱਪਰ ਦੇ ਬਿੱਲ ਦਾ ਭੁਗਤਾਨ ਸਿਰਫ ਡਿਜੀਟਲੀ ਹੀ ਹੋ ਸਕੇਗਾ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਤਾਜ਼ਾ ਅਪਡੇਟ ਮੁਤਾਬਕ, 20,000 ਰੁਪਏ ਤੋਂ ਵੱਧ ਦੇ ਬਿੱਲ ਦੀ ਆਦਇਗੀ 1 ਜੁਲਾਈ 2021 ਤੋਂ ਸਿਰਫ ਡਿਜੀਟਲ ਮੋਡ ਰਾਹੀਂ ਹੀ ਸਵੀਕਾਰ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 1 ਜੁਲਾਈ 2019 ਤੋਂ 50,000 ਰੁਪਏ ਤੋਂ ਵੱਧ ਦੇ ਬਿੱਲਾਂ ਲਈ ਡਿਜੀਟਲ ਭੁਗਤਾਨ ਲਾਜ਼ਮੀ ਸੀ।

ਇਹ ਵੀ ਪੜ੍ਹੋ- ਸਰਕਾਰ ਦਾ ਤੋਹਫ਼ਾ, ਸੋਮਵਾਰ ਤੋਂ ਖੁੱਲ੍ਹੇਗੀ ਇਹ ਗੋਲਡ ਬਾਂਡ ਸਕੀਮ, ਜਾਣੋ ਫਾਇਦੇ

ਗੌਰਤਲਬ ਹੈ ਕਿ ਬਿਜਲੀ ਬਿੱਲ ਦੀ ਅਦਾਇਗੀ ਤੁਸੀਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਦੀ ਐਪ ਅਤੇ ਪੇਟੀਐੱਮ ਵਰਗੇ ਹੋਰ ਡਿਜੀਟਲ ਪੇਮੈਂਟ ਚੈਨਲਾਂ ਜ਼ਰੀਏ ਕਰ ਸਕਦੇ ਹੋ। ਪੇਟੀਐੱਮ ਵਰਗੇ ਚੈਨਲਾਂ ਜ਼ਰੀਏ ਯੂ. ਪੀ. ਆਈ. ਅਤੇ ਆਨਲਾਈਨ ਭੁਗਤਾਨ ਨਾਲ ਕੋਈ ਚਾਰਜ ਨਹੀਂ ਹੈ। ਇਸ ਤੋਂ ਇਲਾਵਾ ਬੈਂਕਾਂ ਦੀ ਭੀਮ ਸੁਵਿਧਾ ਜ਼ਰੀਏ ਵੀ ਬਿੱਲ ਭਰਿਆ ਜਾ ਸਕਦਾ ਹੈ। ਪੀ. ਐੱਸ. ਪੀ. ਸੀ. ਐੱਲ. ਦੀ ਵੈੱਬਸਾਈਟ ਜ਼ਰੀਏ ਵੀ ਬਿੱਲ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਕਿਸੇ ਵੀ ਡਿਜੀਟਲ ਚੈਨਲ ਮੋਡ ਜ਼ਰੀਏ ਭੁਗਤਾਨ ਲਈ ਬਿਜਲੀ ਦੇ ਬਿੱਲ ਦਾ ਖਾਤਾ ਨੰਬਰ ਦਰਜ ਕਰਨਾ ਹੁੰਦਾ ਹੈ, ਜਿਸ ਮਗਰੋਂ ਤੁਹਾਨੂੰ ਤੁਹਾਡੇ ਬਿੱਲ ਦੀ ਪੂਰੀ ਜਾਣਕਾਰੀ ਮਿਲ ਜਾਂਦੀ ਹੈ ਕਿ ਕਿੰਨਾ ਬਿੱਲ ਹੈ ਅਤੇ ਕਿੰਨੀ ਤਾਰੀਖ਼ ਤੱਕ ਆਨਲਾਈਨ ਤਾਰ ਸਕਦੇ ਹੋ।

ਇਹ ਵੀ ਪੜ੍ਹੋ- ਮਹਿੰਦਰਾ ਲਵਰਜ਼ ਲਈ ਖ਼ੁਸ਼ਖ਼ਬਰੀ, ਬਾਜ਼ਾਰ 'ਚ ਜਲਦ ਆ ਰਹੀ ਹੈ ਇਹ ਕਾਰ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News