ਅਮਨ ਅਰੋੜਾ ਨੂੰ ''ਆਪ'' ਦਾ ਪੰਜਾਬ ਪ੍ਰਧਾਨ ਬਣਾਏ ਜਾਣ ''ਤੇ ਪਵਨ ਟੀਨੂੰ ਸਣੇ ਹੋਰ ਪਾਰਟੀ ਆਗੂਆਂ ਨੇ ਦਿੱਤੀ ਵਧਾਈ

Saturday, Nov 23, 2024 - 01:10 AM (IST)

ਅਮਨ ਅਰੋੜਾ ਨੂੰ ''ਆਪ'' ਦਾ ਪੰਜਾਬ ਪ੍ਰਧਾਨ ਬਣਾਏ ਜਾਣ ''ਤੇ ਪਵਨ ਟੀਨੂੰ ਸਣੇ ਹੋਰ ਪਾਰਟੀ ਆਗੂਆਂ ਨੇ ਦਿੱਤੀ ਵਧਾਈ

ਜਲੰਧਰ, (ਮਹੇਸ਼)- ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਆਮ ਆਦਮੀ ਪਾਰਟੀ ਦਾ ਪੰਜਾਬ ਪ੍ਰਧਾਨ ਬਣਾਏ ਜਾਣ ਨਾਲ ‘ਆਪ’ ਪੰਜਾਬ ’ਚ ਹੋਰ ਮਜ਼ਬੂਤ ​​ਹੋਵੇਗੀ ਕਿਉਂਕਿ ਉਹ ਬਹੁਤ ਹੀ ਸੁਲਝੇ ਹੋਏ ਆਗੂ ਹਨ। ਇਹ ਗੱਲ ‘ਆਪ’ ਦੇ ਸੂਬਾਈ ਮੁੱਖ ਬੁਲਾਰੇ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਪਵਨ ਕੁਮਾਰ ਟੀਨੂੰ ਨੇ ਅਮਨ ਅਰੋੜਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਹੀ। ‘ਆਪ’ ਦੀ ਜਲੰਧਰ ਛਾਉਣੀ ਹਲਕੇ ਦੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਅਤੇ ‘ਆਪ’ ਦੇ ਸੀਨੀਅਰ ਆਗੂ ਦੀਪਕ ਬਾਲੀ ਨੇ ਵੀ ਅਮਨ ਅਰੋੜਾ ਨੂੰ ਵੱਡੀ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਹੈ।

ਉਪਰੋਕਤ ਤਿੰਨਾਂ ਆਗੂਆਂ ਵੱਲੋਂ ਅਮਨ ਅਰੋੜਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ‘ਆਪ’ ਵਿਧਾਇਕ ਲਾਡੀ ਧੌਂਸ ਵੀ ਮੌਜੂਦ ਸਨ। ਪਵਨ ਟੀਨੂੰ ਨੇ ਅਮਨ ਅਰੋੜਾ ਨੂੰ ਪੰਜਾਬ ਪ੍ਰਧਾਨ ਬਣਾਉਣ ਲਈ ਪਾਰਟੀ ਦੇ ਕੌਮੀ ਸੁਪਰੀਮੋ ਅਰਵਿੰਦਰ ਕੇਜਰੀਵਾਲ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਿਯੁਕਤੀ ਨਾਲ ‘ਆਪ’ ਵਰਕਰਾਂ ਦਾ ਉਤਸ਼ਾਹ ਵਧੇਗਾ। ਇਸ ਦੇ ਨਾਲ ਹੀ ਪਵਨ ਟੀਨੂੰ, ਦੀਪਕ ਬਾਲੀ ਅਤੇ ਰਾਜਵਿੰਦਰ ਕੌਰ ਥਿਆੜਾ ਨੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ‘ਆਪ’ ਦਾ ਸੂਬਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਵਧਾਈ ਦਿੱਤੀ ਹੈ।


author

Rakesh

Content Editor

Related News