ਪਵਨ ਕੁਮਾਰ ਟੀਨੂੰ ਦੇ ਮੁੱਖ ਮੰਤਰੀ ਚੰਨੀ ’ਤੇ ਸਿਆਸੀ ਹਮਲੇ
Monday, Oct 04, 2021 - 05:50 PM (IST)
ਜਲੰਧਰ (ਮ੍ਰਿਦੁਲ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਹਲਕਾ ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਸਿਆਸੀ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਪਹਿਲਾਂ ਸਾਢੇ ਚਾਰ ਸਾਲ ਵਿਚ ਲੋਕਾਂ ਦਾ ਖੂਨ ਚੂਸਿਆ ਹੈ, ਵਿਕਾਸ ਦੇ ਨਾਂ ’ਤੇ ਸਿਰਫ਼ ਧੋਖਾ ਹੀ ਕੀਤਾ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਚੰਨੀ ਤੋਂ ਮੰਗ ਕਰਦੇ ਹੋਏ ਕਿਹਾ ਕਿ ਚੰਨੀ ਪੰਜਾਬ ਦੇ ਵੱਡੇ ਅਨੁਸੂਚਿਤ ਜਾਤੀ ਨਾਲ ਸਬੰਧਤ ਨੇਤਾਵਾਂ ’ਚੋਂ ਇਕ ਹਨ। ਚੋਣ ਜ਼ਾਬਤਾ ਲਾਗੂ ਹੋਣ ਵਿਚ ਸਿਰਫ਼ ਤਿੰਨ ਮਹੀਨੇ ਬਾਕੀ ਰਹਿ ਗਏ ਹਨ ਜੇਕਰ ਉਹ ਇਨ੍ਹਾਂ ਤਿੰਨਾਂ ਮਹੀਨਿਆਂ ਦੌਰਾਨ ਹੀ ਥੋੜ੍ਹਾ ਬਹੁਤ ਵਿਕਾਸ ਕਰ ਦੇਣ ਤਾਂ ਇਹ ਗਨੀਮਤ ਦੀ ਗੱਲ ਹੈ। ਉਹ ਲੋਕਾਂ ਦੇ ਹਮਾਇਤੀ ਬਣਨ ਦਾ ਢੌਂਗ ਰਚ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨੀ ਸੰਕਟ ਸਬੰਧੀ ਮੁੱਖ ਮੰਤਰੀ ਚੰਨੀ ਤੁਰੰਤ ਬੁਲਾਉਣ ਸਰਬ ਪਾਰਟੀ ਬੈਠਕ : ਭਗਵੰਤ ਮਾਨ
ਟੀਨੂੰ ਨੇ ਚੰਨੀ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਅਨੁਸੂਚਿਤ ਜਾਤੀ ਨਾਲ ਸਬੰਧਤ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਪ੍ਰਮੋਸ਼ਨ ’ਤੇ ਜੋ ਰੋਕ ਲੱਗ ਗਈ ਸੀ, ਉਸ ਦੇ ਅਧੀਨ ਜੋ 85ਵੀਂ ਸੋਧ ਲਿਆਂਦੀ ਗਈ ਸੀ, ਉਸ ’ਤੇ ਰੋਕ ਲੱਗਣ ਕਾਰਨ ਕਾਂਗਰਸ ਨੇ ਇਸ ਨੂੰ ਕਾਫ਼ੀ ਵੱਡਾ ਮੁੱਦਾ ਬਣਾਇਆ ਸੀ ਪਰ ਹੁਣ ਤਾਂ ਪੰਜਾਬ ਨੂੰ ਇਕ ਅਨੁਸੂਚਿਤ ਜਾਤੀ ਨਾਲ ਸਬੰਧਤ ਮੁੱਖ ਮੰਤਰੀ ਮਿਲ ਚੁੱਕਾ ਹੈ, ਇਸ ਲਈ ਹੁਣ ਉਹ 10 ਅਕਤੂਬਰ 2014 ਦੀ ਚਿੱਠੀ ਨੂੰ ਤੁਰੰਤ ਵਾਪਸ ਲੈ ਕੇ ਅਨੁਸੂਚਿਤ ਜਾਤੀ ਨਾਲ ਸਬੰਧਤ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਪ੍ਰਮੋਸ਼ਨ ਲਈ ਰਸਤਾ ਸਾਫ ਕਰਨ ਤਾਂ ਕਿ ਇਨ੍ਹਾਂ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਨਾਲ ਜੋ ਧੱਕੇਸ਼ਾਹੀ ਹੋ ਰਹੀ ਹੈ ਉਹ ਨਾ ਹੋ ਸਕੇ।
ਇਹ ਵੀ ਪੜ੍ਹੋ : ਪੰਜਾਬ ਦੇ ਬਦਲੇ ਸਿਆਸੀ ਸਮੀਕਰਣਾਂ 'ਚ 'ਪਟਿਆਲਾ' ਦੇ ਕਾਂਗਰਸੀ ਹੋਏ ਸੁੰਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ