ਲੋਕ ਸਭਾ ਚੋਣਾਂ : ਕਾਂਗਰਸ ਲਈ ਚੰਡੀਗੜ੍ਹ ''ਹੌਟ ਸੀਟ'' ਬਣੀ, ਪਵਨ ਬਾਂਸਲ ਵੀ ਦੌੜ ''ਚ

Wednesday, Jan 30, 2019 - 04:38 PM (IST)

ਲੋਕ ਸਭਾ ਚੋਣਾਂ : ਕਾਂਗਰਸ ਲਈ ਚੰਡੀਗੜ੍ਹ ''ਹੌਟ ਸੀਟ'' ਬਣੀ, ਪਵਨ ਬਾਂਸਲ ਵੀ ਦੌੜ ''ਚ

ਚੰਡੀਗੜ੍ਹ (ਭਗਵਤ) : ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਲੋਕ ਸਭਾ ਸੀਟ 'ਹੌਟ ਸੀਟ' ਬਣਦੀ ਜਾ ਰਹੀ ਹੈ। ਇਸ ਸੀਟ 'ਤੇ ਕਾਂਗਰਸ ਤੋਂ ਟਿਕਟ ਲੈਣ ਲਈ ਵੱਡੀਆਂ ਹਸਤੀਆਂ ਦੌੜ 'ਚ ਲੱਗੀਆਂ ਹੋਈਆਂ ਹਨ। ਹੁਣ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਵੀ ਚੰਡੀਗੜ੍ਹ ਤੋਂ ਲੋਕ ਸਭਾ ਸੀਟ ਲਈ ਆਵੇਦਨ ਕਰ ਦਿੱਤਾ ਹੈ। ਪਵਨ ਕੁਮਾਰ ਬਾਂਸਲ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਚੰਡੀਗੜ੍ਹ ਨਾਲ ਜੁੜੇ ਹੋਏ ਹਨ ਅਤੇ ਇੱਥੋਂ ਦੀ ਹਰ ਸਮੱਸਿਆ ਨੂੰ ਜਾਣਦੇ ਹਨ, ਇਸ ਲਈ ਪਾਰਟੀ ਉਨ੍ਹਾਂ ਨੂੰ ਹੀ ਇੱਥੋਂ ਟਿਕਟ ਦੇਵੇਗੀ। ਪਵਨ ਬਾਂਸਲ ਦਾ ਕਹਿਣਾ ਹੈ ਕਿ ਉਹ ਰਾਜ ਸਭਾ ਨਹੀਂ ਜਾਣਗੇ ਅਤੇ ਚੰਡੀਗੜ੍ਹ ਤੋਂ ਹੀ ਚੋਣਾਂ ਲੜਨਗੇ।

ਉਨ੍ਹਾਂ ਨੇ ਇਸ ਮੌਕੇ ਇਸ ਸੀਟ ਤੋਂ ਆਪਣਾ ਦਾਅਵਾ ਠੋਕਣ ਵਾਲੀ ਡਾ. ਨਵਜੋਤ ਕੌਰ ਸਿੱਧੂ 'ਤੇ ਵੀ ਵਿਅੰਗ ਕਰਦਿਆਂ ਕਿਹਾ ਕਿ ਨਵਜੋਤ ਕੌਰ ਸਿੱਧੂ ਨੂੰ ਕੁਝ ਨਹੀਂ ਪਤਾ ਹੈ। ਦੱਸ ਦੇਈਏ ਕਿ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ਲਈ ਨਵਜੋਤ ਕੌਰ ਸਿੱਧੂ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਪਹਿਲਾਂ ਹੀ ਆਪਣਾ ਦਾਅਵਾ ਠੋਕ ਚੁੱਕੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਆਖਰ ਕਾਂਗਰਸ ਇਸ ਸੀਟ ਤੋਂ ਕਿਸ ਉਮੀਦਵਾਰ ਨੂੰ ਟਿਕਟ ਦਿੰਦੀ ਹੈ।
 


author

Babita

Content Editor

Related News