ਕੈਪਟਨ ਦੇ ਸ਼ਹਿਰ ਦੀ ਪੁਲਸ ''ਤੇ ਧੱਬਾ, 50,000 ਰਿਸ਼ਵਤ ਮੰਗਦਿਆਂ ਦੀ ਵੀਡੀਓ ਵਾਇਰਲ

01/24/2020 6:12:34 PM

ਪਟਿਆਲਾ (ਬਖਸ਼ੀ):  ਇਕ ਨੌਜਵਾਨ ਨੇ ਆਪਣੀ ਮਾਂ ਦਾ ਨਾਂ ਕੇਸ 'ਚ ਕੱਢਣ ਲਈ ਪੁਲਸ ਵਲੋਂ ਮੰਗੀ ਜਾ ਰਹੀ ਰਿਸ਼ਵਤ ਦਾ ਵੀਡੀਓ ਜਾਰੀ ਕਰਕੇ ਰਿਸ਼ਵਤ ਮੰਗਣ ਦੇ ਇਲਜਾਮ ਲਗਾਏ ਹਨ। ਇਸ ਦੌਰਾਨ ਨੌਜਵਾਨ ਦਾ ਕਹਿਣਾ ਹੈ ਕਿ ਬਾਹਰ ਭੇਜਣ ਦੇ ਨਾਂ 'ਤੇ ਇਕ ਮਾਮਲਾ ਦਰਜ ਹੋਇਆ ਸੀ, ਜਿਸ 'ਚ ਉਸ ਦੀ ਮਾਤਾ ਦਾ ਨਾਂ ਆਇਆ ਹੈ, ਜਦੋਂ ਉਸ ਨੇ ਇਸ ਸਿਲਸਿਲੇ 'ਚ ਚੌਕੀ ਇੰਚਾਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਡਾ ਦੂਜੀ ਪਾਰਟੀ ਨਾਲ 1,80,000 'ਚ ਸਮਝੌਤਾ ਕਰਵਾ ਦਿੰਦਾ ਹਾਂ ਅਤੇ 50,000 ਮੈਨੂੰ ਰਿਸ਼ਵਤ ਦਿਓ।

ਇਸ ਸਾਰੀ ਘਟਨਾ ਦਾ ਇਸ ਨੌਜਵਾਨ ਅਮਨ ਵਲੋਂ ਖੁਫੀਆ ਕੈਮਰੇ ਦੀ ਮਦਦ ਨਾਲ ਇਕ ਵੀਡੀਓ ਬਣਾਇਆ ਗਿਆ, ਜੋ ਉਸ ਨੇ ਕਾਨਫਰੰਸ 'ਚ ਮੀਡੀਆ ਦੇ ਸਾਹਮਣੇ ਰੱਖਿਆ। ਇਸ ਸਿਲਸਿਲੇ 'ਚ ਅਮਨ ਵਲੋਂ ਵਿਜੀਲੈਂਸ ਨੂੰ ਆਨਲਾਈਨ ਸ਼ਿਕਾਇਤ ਕੀਤੀ ਸੀ, ਜਿਸ ਦੀ ਇਨਕੁਆਰੀ ਐੱਸ.ਐੱਸ.ਪੀ. ਵਿਜੀਲੈਂਸ ਪਟਿਆਲਾ ਨੂੰ ਦਿੱਤੀ ਗਈ ਸੀ ਪਰ ਅਮਨ ਦੇ ਕਹੇ ਮੁਤਾਬਕ ਜਦੋਂ ਉਨ੍ਹਾਂ ਨੇ ਟਰੈਪ ਲਗਾ ਕੇ ਟੀਮ ਦੇ ਨਾਲ ਪੈਸੇ ਦੇਣ ਦੀ ਗੱਲ ਕੀਤੀ ਤਾਂ ਪੁਲਸ ਨੂੰ ਪਹਿਲਾਂ ਤੋਂ ਹੀ ਇਸ ਦੀ ਜਾਣਕਾਰੀ ਮਿਲ ਚੁੱਕੀ ਸੀ। ਇਸ ਸਿਲਸਿਲੇ 'ਚ ਜੋ ਪੱਤਰਕਾਰਾਂ ਨੇ ਰਾਜਪੁਰਾ ਪੁਲਸ ਨਾਲ ਗੱਲ ਕੀਤੀ ਤਾਂ ਐੱਸ.ਐੱਚ.ਓ. ਰਾਜਪੁਰਾ ਸਿਟੀ ਨੇ ਦੱਸਿਆ ਕਿ ਮਾਮਲਾ ਵਿਜੀਲੈਂਸ 'ਚ ਹੈ। ਉਨ੍ਹਾਂ ਦੀ ਇਨਕੁਆਰੀ ਚੱਲ ਰਹੀ ਹੈ, ਜੋ ਵੀ ਸਾਹਮਣੇ ਆਵੇਗਾ, ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।


Shyna

Content Editor

Related News