ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਕਾਰਨ 4 ਦੀ ਮੌਤ, 201 ਨਵੇਂ ਮਾਮਲੇ ਪਾਜ਼ੇਟਿਵ

Tuesday, Aug 18, 2020 - 09:14 PM (IST)

ਪਟਿਆਲਾ,(ਪਰਮੀਤ)- ਪਟਿਆਲਾ ਜ਼ਿਲ੍ਹੇ ਵਿਚ ਅੱਜ ਕੋਰੋਨਾ ਦੇ 201 ਮਾਮਲੇ ਪਾਜ਼ੇਟਿਵ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 115 ਕੇਸ ਸਿਰਫ਼ ਪਟਿਆਲਾ ਸ਼ਹਿਰ ਨਾਲ ਸੰਬੰਧਤ ਹਨ। ਕੋਰੋਨਾ ਨਾਲ ਅੱਜ 4 ਲੋਕਾਂ ਦੀ ਜਾਨ ਚਲੀ ਗਈ, ਜਿਸ ਦੇ ਨਾਲ ਹੀ ਜ਼ਿਲ੍ਹੇ ਵਿਚ ਮ੍ਰਿਤਕਾਂ ਦੀ ਗਿਣੀ 87 ਹੋ ਗਈ ਹੈ। ਜ਼ਿਲ੍ਹੇ ਵਿਚ ਕੋਰੋਨਾ ਪਾਜੇਟਿਵ ਕੇਸਾਂ ਦਾ ਅੰਕਡ਼ਾ 4 ਹਜ਼ਾਰ ਨੂੰ ਪਾਰ ਕਰ ਗਿਆ ਹੈ। ਸਿਵਿਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 2681 ਮਰੀਜ ਠੀਕ ਹੋ ਚੁੱਕੇ ਹਨ, ਜਦੋਂ ਕਿ 1452 ਮਾਮਲੇ ਅਜੇ ਐਕਟਿਵ ਹਨ। ਅੱਜ ਆਏ ਮਾਮਲਿਆਂ ਵਿਚ ਇਕ ਗਰਭਵਤੀ ਮਹਿਲਾ, ਤਿੰਨ ਪੁਲਿਸ ਕਰਮਚਾਰੀ ਅਤੇ ਪੰਜ ਸਿਹਤ ਕਰਮਚਾਰੀ ਵੀ ਸ਼ਾਮਲ ਹਨ।

ਅੱਜ ਹੋਈਆਂ ਮੋਤਾਂ

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜ਼ਿਲ੍ਹੇ ਵਿੱਚ ਚਾਰ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ। ਜਿਹਨਾਂ ਵਿੱਚ ਪਹਿਲਾ ਪਟਿਆਲਾ ਦੇ ਵਡ਼ੈਚ ਕਲੋਨੀ ਦੀ ਰਹਿਣ ਵਾਲੀ 59 ਸਾਲਾ ਅੋਰਤ ਜੋ ਕਿ ਬੀ.ਪੀ.ਅਤੇ ਦਿਲ ਦੀਆਂ ਬਿਮਾਰੀਆਂ ਦੀ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਸੀ, ਦੁਸਰਾ ਨਾਭਾ ਦੇ ਪਿੰਡ ਕਿੱਡੂਪੁਰੀ ਦਾ ਰਹਿਣ ਵਾਲਾ 65 ਸਾਲਾ ਬਜੁਰਗ ਜੋ ਕਿ ਜਿਆਦਾ ਖੂਨ ਦੀ ਕਮੀ ਨਾਲ ਪੀਡ਼ਤ ਸੀ ਅਤੇ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ, ਤੀਸਰਾ ਪਟਿਆਲਾ ਦੇ ਸਰਹੰਦੀ ਬਜਾਰ ਦੀ ਰਹਿਣ ਵਾਲੀ 41 ਸਾਲਾ ਅੋਰਤ ਜੋ ਕਿ ਬਹੁੱਤ ਜਿਆਦਾ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਈ ਸੀ, ਚੋਥਾ ਸਨੋਰ ਦਾ ਰਹਿਣ ਵਾਲਾ 70 ਸਾਲਾ ਬਜੁਰਗ ਜੋ ਕਿ ਬੁਖਾਰ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ। ਇਹਨਾਂ ਸਾਰਿਆਂ ਦੀ ਇਲਾਜ ਦੋਰਾਣ ਹਸਪਤਾਲ ਵਿਚ ਮੌਤ ਹੋ ਗਈ ਹੈ ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ ਹੁਣ 87 ਹੋ ਗਈ ਹੈ।

ਇਹ ਕੇਸ ਆਏ ਨਵੇਂ ਪਾਜ਼ੇਟਿਵ

ਇਹਨਾਂ 201 ਕੇਸਾਂ ਵਿਚੋ 115 ਪਟਿਆਲਾ ਸ਼ਹਿਰ, 10 ਰਾਜਪੁਰਾ, 10 ਨਾਭਾ, 35 ਸਮਾਣਾ, ਦੋ ਸਨੋਰ ਅਤੇ 29 ਵੱਖ ਵੱਖ ਪਿੰਡਾਂ ਤੋਂ ਹਨ। ਇਹਨਾਂ ਵਿਚੋਂ 47 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ, 153 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜ, 01 ਬਾਹਰੀ ਰਾਜਾਂ ਤੋਂ ਆਉਣ ਨਾਲ ਸਬੰਧਤ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ। ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਨਿਹਾਲ ਬਾਗ, ਗੁਰਬਖਸ਼ ਕਲੋਨੀ, ਰਤਨ ਨਗਰ, ਤੇਜ ਬਾਗ ਕਲੋਨੀ ਤੋਂ ਪੰਜ-ਪੰਜ, ਪੁਰਾਨਾ ਮੇਹਰ ਸਿੰਘ ਕਲੋਨੀ, ਅਰਬਨ ਅਸਟੇਟ ਫੇਜ ਦੋ ਤੋਂ ਚਾਰ- ਚਾਰ, ਘੁਮੰੰਣ ਨਗਰ,ਰਾਘੋਮਾਜਰਾ ਏਰੀਏ ਤੋਂ ਤਿੰਨ-ਤਿੰਨ, ਅਰਬਨ ਅਸਟੇਟ ਫੇਜ ਇੱਕ, ਐਸ.ਐਸ.ਟੀ ਨਗਰ, ਬਿਸ਼ਨ ਨਗਰ, ਗੁਰੂ ਨਾਨਕ ਨਗਰ, ਦਸ਼ਮੇਸ਼ ਨਗਰ, ਪ੍ਰਤਾਪ ਨਗਰ, ਰਣਜੀਤ ਨਗਰ, ਬਾਜਵਾ ਕਲੋਨੀ, ਗਾਂਧੀ ਨਗਰ, ਤੇਜ ਬਾਗ ਕਲੋਨੀ, ਰੋਜ ਐਵੀਨਿਉ ਤੋਂ ਦੋ-ਦੋ, ਸੁੰਦਰ ਨਗਰ, ਰਘਬੀਰ ਮਾਰਗ, ਖੋਸਲਾ ਸਟਰੀਟ, ਅਨੰਦ ਨਗਰ ਬੀ, ਬਾਬਾ ਜੀਵਨ ਸਿੰਘ ਕਲੋਨੀ, ਖਾਲਸਾ ਮੁੱਹਲਾ, ਪ੍ਰੇਮ ਕਲੋਨੀ, ਬੈਂਕ ਕਲੋਨੀ, ਸਰਹੰਦੀ ਬਜਾਰ, ਸਿਵਲ ਲਾਈਨ, ਜੋਗਿੰਦਰ ਨਗਰ, ਗਰੀਨ ਪਾਰਕ, ਚਿਨਾਰ ਬਾਗ ਕਲੋਨੀ, ਦਸ਼ਮੇਸ਼ ਰੋਡ, ਭਾਦਸਂੋ ਰੋਡ, ਡਾਕਟਰ ਕਲੋਨੀ, ਗੋਬਿੰਦ ਬਾਗ, ਬਸੰਤ ਵਿਹਾਰ, ਦੀਨ ਦਯਾਲ ਉਪਾਧਿਆਏ, ਜੋਡ਼ੀਆਂ ਭੱਠੀਆਂ, ਨਿਉ ਸ਼ਕਤੀ ਨਗਰ, ਗਰੀਨ ਪਾਰਕ, ਹਰਿੰਦਰ ਨਗਰ, ਨਿਉ ਆਫੀਸਰ ਕਲੋਨੀ, ਗੁਰਸ਼ਰਨ ਨਗਰ, ਭਾਰਤ ਨਗਰ, ਪੁਰਬੀਅਨ ਸਟਰੀਟ, ਨਿਉ ਲਾਲ ਬਾਗ, ਮਾਲਵਾ ਕਲੋਨੀ, ਤੇਜ ਕਲੋਨੀ, ਮਾਰਕਲ ਕਲੋਨੀ, ਮਹਿੰਦਰਾ ਕਲੋਨੀ, ਅਬਚਲ ਨਗਰ, ਦੀਪ ਨਗਰ, ਵਿਕਾਸ ਕਲੋਨੀ, ਪ੍ਰੇਮ ਨਗਰ, ਮਾਡਲ ਟਾਉਨ ਆਦਿ ਥਾਂਵਾ ਤੋਂ ਇੱਕ-ਇੱਕ, ਸਮਾਣਾ ਦੇ ਕੰਨੁਗੋ ਮੁੱਹਲਾ ਤੋਂ 11, ਪ੍ਰਤਾਪ ਕਲੋਨੀ ਤੋਂ ਸੱਤ, ਵਡ਼ੈਚ ਕਲੋਨੀ ਤੋਂ ਚਾਰ, ਧੋਬੀਆਂ ਮੁੱਹਲਾ ਤੋਂ ਤਿੰਨ, ਦਰਦੀ ਕਲੋਨੀ , ਅਮਾਮਗਡ਼ ਮੁੱਹਲਾ, ਵਾਡਰ ਨੰਬਰ 17 ਤੋਂ ਦੋ-ਦੋ, ਵਾਰਡ ਨੰਬਰ 14, ਵਾਰਡ ਨੰਬਰ 16, ਗਰੀਨ ਟਾਉਨ, ਕਮਾਸਪੁਰੀ ਮੁੱਹਲਾ, ਪ੍ਰੀਤ ਨਗਰ, ਤਹਿਸੀਲ ਰੋਡ ਆਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਗਾਂਧੀ ਕਲੋਨੀ ਅਤੇ ਡਾਲੀਮਾ ਵਿਹਾਰ ਤੋਂ ਦੋ-ਦੋ, ਸਤਨਾਮ ਨਗਰ, ਮਹਿੰਦਰ ਗੰਜ, ਦਸ਼ਮੇਸ਼ ਨਗਰ, ਗੁਰੂ ਅਰਜਨ ਦੇਵ ਕਲੋਨੀ, ਨੇਡ਼ੇ ਸ਼ਨੀ ਦੇਵ ਮੰਦਰ, ਨੇਡ਼ੇ ਮਹਾਂਵੀਰ ਮੰਦਰ ਆਦਿ ਥਾਂਵਾ ਤੋਂ ਇੱਕ ਇੱਕ, ਨਾਭਾ ਤੋਂ ਬਸੰਤਪੁਰਾ ਤੋਂ ਪੰਜ, ਨਿਉ ਬਸਤੀ, ਪੁਰਾਨਾ ਹਾਥੀਕਾਨਾ, ਨਹਿਰੁ ਕਲੋਨੀ, ਬਾਂਸਾ ਵਾਲੀ ਗੱਲੀ ਆਦਿ ਥਾਂਵਾ ਤੋਂ ਇੱਕ-ਇੱਕ, ਸਨੋਰ ਤੋਂ ਦੋ ਅਤੇ 29 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ। ਜਿਹਨਾਂ ਇੱਕ ਗਰਭਵੱਤੀ ਮਾਂ, ਤਿੰਨ ਪੁਲਿਸ ਕਰਮੀ ਅਤੇ ਪੰਜ ਸਿਹਤ ਕਰਮੀ ਵੀ ਸ਼ਾਮਲ ਹਨ।


Bharat Thapa

Content Editor

Related News