ਮੁੱਖ ਮੰਤਰੀ ਦੇ ਜ਼ਿਲੇ ''ਚ ਕਣਕ ਦੀ ਖਰੀਦ ਲਈ ਨਾ ਬਾਰਦਾਨਾ, ਨਾ ਪੇਮੈਂਟ ਤੇ ਨਾ ਹੀ ਲਿਫਟਿੰਗ

Wednesday, Apr 29, 2020 - 01:57 AM (IST)

ਪਟਿਆਲਾ,(ਜ. ਬ.)- ਸਰਕਾਰ ਵੱਲੋਂ ਭਾਵੇਂ ਕਣਕ ਦੀ ਖਰੀਦ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਮੁੱਖ ਮੰਤਰੀ ਦੇ ਆਪਣੇ ਜ਼ਿਲੇ ਦੀ ਇਹ ਹਾਲਤ ਹੈ ਕਿ ਇਥੇ ਬਾਰਦਾਨਾ ਲਗਭਗ ਖਤਮ ਹੋ ਗਿਆ ਹੈ ਅਤੇ ਹੁਣ ਪੁਰਾਣੇ ਬਾਰਦਾਨੇ ਵਿਚ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਤ ਇਹ ਹਨ ਕਿ ਮੰਡੀਆਂ ਵਿਚ ਲਿਫਟਿੰਗ ਨਾ ਹੋਣ ਕਾਰਣ ਕਣਕ ਦੇ ਢੇਰ ਲੱਗੇ ਹੋਏ ਹਨ। ਕਣਕ ਦੀ ਖਰੀਦ ਸ਼ੁਰੂ ਹੋਇਆਂ ਨੂੰ 13 ਦਿਨ ਹੋ ਗਏ ਹਨ ਅਤੇ ਖਰੀਦੀ ਗਈ ਕਣਕ ਦੀ 20 ਤੋਂ 25 ਫੀਸਦੀ ਹੀ ਲਿਫਟਿੰਗ ਹੋ ਸਕੀ ਹੈ। ਪਹਿਲਾਂ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਿਸਾਨ ਪਾਸ ਲਈ ਕਈ ਦਿਨ ਜੂਝਣਾ ਪਿਆ ਅਤੇ ਹੁਣ ਜਿਹੜੀ ਖਰੀਦ ਹੋਈ, ਉਸ ਦੀ ਵੀ ਲਿਫਟਿੰਗ ਨਹੀਂ ਹੋ ਰਹੀ। ਕਈ ਮੰਡੀਆਂ ਵਿਚ ਕਣਕ ਸੁੱਟਣ ਲਈ ਥਾਂ ਵੀ ਨਹੀਂ ਰਹੀ।
ਦੂਜੇ ਪਾਸੇ ਇਕ ਹਫਤੇ ਵਿਚ ਤਿੰਨ ਵਾਰ ਹੋਈ ਬਾਰਿਸ਼ ਨੇ ਹਾਲਤ ਹੋਰ ਵੀ ਪਤਲੀ ਕਰ ਦਿੱਤੀ ਹੈ। ਬਾਰਦਾਨਾ ਅਤੇ ਲਿਫਟਿੰਗ ਤਾਂ ਸਮੱਸਿਆ ਹੋ ਸਕਦੀ ਹੈ ਪਰ ਅਸਲੀਅਤ ਇਹ ਹੈ ਕਿ ਫਸਲ ਦੀ ਅਦਾਇਗੀ ਵੀ ਨਹੀਂ ਹੋ ਰਹੀ। ਛੋਟੇ ਖਰੀਦ ਕੇਂਦਰਾਂ ਵਿਚ ਤਾਂ ਕਈ ਏਜੰਸੀਆਂ ਨੇ 13 ਦਿਨਾਂ ਬਾਅਦ ਬਿਲਕੁਲ ਅਦਾਇਗੀ ਨਹੀਂ ਕੀਤੀ ਅਤੇ ਵੱਡੀਆਂ ਵਿਚ 18 ਅਪ੍ਰੈਲ ਤਕ ਕਈ ਏਜੰਸੀਆਂ ਨੇ ਕੁਝ ਪੇਮੈਂਟ ਪਾਈ ਹੈ। ਮੰਡੀਆਂ ਵਿਚ ਹਾਲਾਤ ਇੰਨੇ ਜਿਆਦਾ ਖਰਾਬ ਹੋਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਠੀਕ ਖਰੀਦ ਦੇ ਦਾਅਵੇ ਕੀਤੇ ਜਾ ਰਹੇ ਹਨ।

ਪਟਿਆਲਾ ਦਾਣੀ ਮੰਡੀ 'ਚ ਹੀ 3 ਲੱਖ ਤੋਂ ਵੱਧ ਬੋਰੀਆਂ
ਲਿਫਟਿੰਗ ਦੀ ਹਾਲਤ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਕੱਲੀ ਪਟਿਆਲਾ ਦਾਣਾ ਮੰਡੀ ਵਿਚ ਕਣਕ ਦੀਆਂ 3 ਲੱਖ ਬੋਰੀਆਂ ਲਿਫਟਿੰਗ ਦੀ ਉਡੀਕ ਵਿਚ ਹਨ। ਮੰਡੀ ਵਿਚ ਸ਼ੈੱਡਾਂ ਥੱਲੇ ਅਤੇ ਬਾਹਰ ਕਣਕ ਦੇ ਵੱਡੇ ਢੇਰ ਪਏ ਹਨ ਪਰ ਲਿਫਟਿੰਗ ਨਹੀਂ ਹੋ ਰਹੀ, ਜਿਸ ਕਾਰਣ ਆੜ੍ਹਤੀ ਕਾਫੀ ਪ੍ਰੇਸ਼ਾਨ ਹਨ ਕਿਉਂÎਕਿ ਜਦੋਂ ਤੱਕ ਲਿਫਟਿੰਗ ਹੋ ਕੇ ਕਣਕ ਗੋਦਾਮ ਤਕ ਨਹੀਂ ਪਹ3੮' ਰਹੀ ਹੈ। ਲਿਫਟਿੰਗ ਦੀ ਸਮੱਸਿਆ ਸਮੁੱਚੀਆਂ ਮੰਡੀਆਂ ਵਿਚ ਹੀ ਸਾਹਮਣੇ ਆ ਰਹੀ ਹੈ। ਪਟਿਆਲਾ ਵਿਚ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਪਹੁੰਚੇ ਵਧੀਕ ਮੁੱਖ ਸਕੱਤਰ ਵਿਕਾਸ ਵਿਸ਼ਵਾਜੀਤ ਖੰਨਾ ਨੇ ਲਿਫਟਿੰਗ ਅਤੇ ਬਾਰਦਾਨੇ ਦੀ ਘਾਟ ਦੀ ਗੱਲ ਮੰਨੀ ਹੈ। ਹਲਾਂਕਿ ਉਨ੍ਹਾਂ ਕਿਹਾ ਕਿ ਇਹ ਘਾਟ ਜਲਦੀ ਦੂਰ ਕਰ ਲਈ ਜਾਵੇਗੀ। ਦੱਸਣਯੋਗ ਹੈ ਕਿ ਜਿਆਦਾਤਰ ਏਜੰਸੀਆਂ ਦਾ ਬਾਰਦਾਨਾ ਖਤਮ ਹੋ ਚੁੱਕਿਆ ਹੈ ਅਤੇ ਹੁਣ ਭਰਤੀ ਪੁਰਾਣੇ ਬਾਰਦਾਨੇ ਵਿਚ ਕੀਤੀ ਜਾ ਰਹੀ ਹੈ। ਬਾਰਦਾਨੇ ਦੀ ਘਾਟ ਕਾਰਣ ਖਰੀਦ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।


Deepak Kumar

Content Editor

Related News