ਪਟਿਆਲਾ ਦੀ ਕੇਂਦਰੀ ਜੇਲ੍ਹ ’ਚ  ਸੁਪਰਡੈਂਟ ਨੇ ਮੁਲਾਜ਼ਮ ਦੀ ਕੀਤੀ ਕੁੱਟਮਾਰ

Sunday, May 08, 2022 - 09:35 AM (IST)

ਪਟਿਆਲਾ ਦੀ ਕੇਂਦਰੀ ਜੇਲ੍ਹ ’ਚ  ਸੁਪਰਡੈਂਟ ਨੇ ਮੁਲਾਜ਼ਮ ਦੀ ਕੀਤੀ ਕੁੱਟਮਾਰ

ਪਟਿਆਲਾ (ਬਖਸ਼ੀ) : ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਇਕ ਮੁਲਾਜ਼ਮ ਵੱਲੋਂ ਉਸ ਦੀ ਜੇਲ੍ਹ ਸੁਪਰਡੈਂਟ ਵੱਲੋਂ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਹਨ। ਕੇਂਦਰੀ ਜੇਲ੍ਹ ਵਿਚੋਂ ਨਸ਼ਾ, ਮੋਬਾਈਲ ਆਦਿ ਕਈ ਤਰ੍ਹਾਂ ਦੀਆਂ ਵਸਤੂਆਂ ਮਿਲਣ ਕਰਕੇ ਪਟਿਆਲਾ ਦੀ ਕੇਂਦਰੀ ਜੇਲ੍ਹ ਸੁਰਖੀਆਂ ਵਿਚ ਬਣੀ ਰਹਿੰਦੀ ਹੈ ਅਤੇ ਹੁਣ ਜੇਲ੍ਹ ਦੇ ਇੱਕ ਮੁਲਾਜ਼ਮ ਵੱਲੋਂ ਜੇਲ੍ਹ ਦੇ ਹੀ ਸੁਪਰਡੈਂਟ ’ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਹਨ। ਕੁੱਟਮਾਰ ਦਾ ਸ਼ਿਕਾਰ ਹੋਏ ਇਸ ਮੁਲਾਜ਼ਮ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹ ਇਲਾਜ ਅਧੀਨ ਹੈ।

ਇਹ ਵੀ ਪੜ੍ਹੋ : ਮਾਮੂਲੀ ਗੱਲ ਨੂੰ ਲੈ ਕੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ, 1 ਨੌਜਵਾਨ ਜ਼ਖਮੀਂ

ਜਾਣਕਾਰੀ ਦਿੰਦੇ ਹੋਏ ਮੁਲਾਜ਼ਮ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਰਾਤ ਨੂੰ ਜੇਲ੍ਹ ਵਿਖੇ ਡਿਊਟੀ ਦੇ ਰਿਹਾ ਸੀ ਅਤੇ ਜੇਲ੍ਹ ਦਾ ਰਾਊਂਡ ਲਗਾਉਣ ਤੋਂ ਬਾਅਦ ਉਹ ਆ ਕੇ ਬੈਠ ਗਿਆ। ਇਸੇ ਦੌਰਾਨ ਜੇਲ੍ਹ ਸੁਪਰਡੈਂਟ ਨੇ ਉਸ ਨੂੰ ਬੈਠਿਆਂ ਦੇਖ ਕੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਉਕਤ ਮੁਲਾਜ਼ਮ ਨੇ ਦੱਸਿਆ ਕਿ ਉਹ ਰਾਤ ਨੂੰ ਪੂਰੀ ਜੇਲ੍ਹ ਦਾ ਰਾਊਂਡ ਲਗਾਉਣ ਤੋਂ ਬਾਅਦ ਜ਼ਿਆਦਾ ਗਰਮੀਂ ਹੋਣ ਕਰਕੇ ਬੈਠ ਗਿਆ ਸੀ। ਇਸੇ ਦੌਰਾਨ ਜੇਲ੍ਹ ਸੁਪਰਡੈਂਟ ਵੱਲੋਂ ਜੇਲ੍ਹ ਦਾ ਦੌਰਾ ਕਰਦਿਆਂ ਉਨ੍ਹਾਂ ਨੂੰ ਬੈਠਿਆਂ ਦੇਖ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਫਿਲਹਾਲ ਉਕਤ ਮੁਲਾਜ਼ਮ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਅਧੀਨ ਹੈ।

ਡਿਊਟੀ ਦੌਰਾਨ ਲਾਪਰਵਾਹੀ ਲਈ ਸਿਰਫ ਡਾਂਟਿਆ, ਕੋਈ ਕੁੱਟਮਾਰ ਨਹੀਂ ਕੀਤੀ : ਜੇਲ ਸੁਪਰਡੈਂਟ

ਦੂਜੇ ਪਾਸੇ ਜੇਲ ਸੁਪਰਡੈਂਟ ਸੁੱਚਾ ਸਿੰਘ ਦਾ ਕਹਿਣਾ ਹੈ ਕਿ ਹੋਮਗਾਰਡ ਡਿਊਟੀ ਦੌਰਾਨ ਜੁੱਤੇ ਉਤਾਰ ਕੇ ਅਤੇ ਬਟਨ ਖੋਲ੍ਹ ਕੇ ਲਾਪਰਵਾਹੀ ਨਾਲ ਬੈਠਿਆ ਸੀ ਅਤੇ ਉਹ ਅਚਾਨਕ ਚੈਕਿੰਗ ਕਰਨ ਲਈ ਗਏ ਸਨ, ਜਿਥੇ ਉਨ੍ਹਾਂ ਨੇ ਗੁਰਪ੍ਰੀਤ ਸਿੰਘ ਨੂੰ ਸਿਰਫ ਡਾਂਟਿਆ ਹੈ, ਜਿਹੜੇ ਦੋਸ਼ ਕੁੱਟਮਾਰ ਦੇ ਲਗਾਏ ਗਏ ਹਨ, ਉਹ ਝੂਠੇ ਅਤੇ ਬੇਬੁਨਿਆਦ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Meenakshi

News Editor

Related News