ਪਟਿਆਲਾ ਜ਼ਿਲ੍ਹੇ ''ਚ ਸੋਮਵਾਰ ਨੂੰ 182 ਮਰੀਜ਼ ਹੋਏ ਠੀਕ, 151 ਦੀ ਰਿਪੋਰਟ ਪਾਜ਼ੇਟਿਵ

09/21/2020 10:00:59 PM

ਪਟਿਆਲਾ,(ਪਰਮੀਤ)- ਜ਼ਿਲ੍ਹੇ ’ਚ ਪਿਛਲੇ 24 ਘੰਟਿਆਂ ਦੌਰਾਨ ਨਵੇਂ ਕੇਸਾਂ ਨਾਲੋਂ ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ ਵਧ ਗਈ ਹੈ। ਅੱਜ 151 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਮਿਲੇ, ਜਦਕਿ ਠੀਕ ਹੋਣ ਵਾਲਿਆਂ ਦੀ ਗਿਣਤੀ 182 ਰਹੀ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਮਹਾਮਾਰੀ ਤੋਂ ਤੰਦਰੁਸਤ ਹੋਣ ਦੀ ਦਰ 77 ਫੀਸਦੀ ਚਲ ਰਹੀ ਹੈ। ਹੁਣ ਜ਼ਿਲੇ ’ਚ ਕੁੱਲ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 10514 ਹੋ ਗਈ ਹੈ। 8817 ਮਰੀਜ਼ ਤੰਦਰੁਸਤ ਹੋ ਚੁੱਕੇ ਹਨ, ਕੁੱਲ ਮੌਤਾਂ 286 ਹੋਈਆਂ ਹਨ, ਜਦਕਿ 2111 ਕੇਸ ਐਕਟਿਵ ਹਨ।

ਇਨ੍ਹਾਂ ਇਲਾਕਿਆਂ ’ਚੋਂ ਮਿਲੇ ਮਰੀਜ਼

ਸਿਵਲ ਸਰਜਨ ਨੇ ਦੱਸਿਆ ਕਿ ਅੱਜ ਮਿਲੇ 151 ਮਰੀਜ਼ਾਂ ’ਚੋਂ 74 ਪਟਿਆਲਾ ਸ਼ਹਿਰ, 4 ਸਮਾਣਾ, 23 ਰਾਜਪੁਰਾ, 6 ਨਾਭਾ, ਭਾਦਸੋਂ ਤੋਂ 9, ਕੋਲੀ ਤੋਂ 5, ਕਾਲੋਮਾਜਰਾ ਤੋਂ 6, ਹਰਪਾਲਪੁਰ ਤੋਂ 7, ਦੁਧਨਸਾਧਾਂ ਤੋਂ 10 ਅਤੇ ਸ਼ੁੱਤਰਾਣਾ ਤੋਂ 7 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 36 ਪਾਜ਼ੇਟਿਵ ਕੇਸਾਂ ਦੇੇ ਸੰਪਰਕ ’ਚ ਆਉਣ ਅਤੇ 115 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ।

ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਕੇਸ ਪਟਿਆਲਾ ਸ਼ਹਿਰ ਦੇ ਧਰਮਪੁਰਾ ਬਾਜ਼ਾਰ, ਅਬਲੋਵਾਲ ਕਾਲੋਨੀ, ਸੰਤ ਹਜਾਰਾ ਸਿੰਘ ਨਗਰ, ਫਰੈਂਡਜ਼ ਐਨਕਲੇਵ, ਚਰਨ ਬਾਗ, ਜੁਝਾਰ ਨਗਰ, ਦੇਸ ਰਾਜ ਸਟਰੀਟ, ਘੇਰ ਸੋਢੀਆਂ, ਬੈਂਕ ਕਾਲੋਨੀ, ਆਫੀਸਰ ਐਨਕਲੇਵ, ਦੀਪ ਨਗਰ, ਹਰਗੋਬਿੰਦ ਨਗਰ, ਧਾਲੀਵਾਲ ਕਾਲੋਨੀ, ਨਿਊ ਪ੍ਰੋਫੈਸਰ ਕਾਲੋਨੀ, ਫੁੱਲਕੀਆਂ ਐਨਕਲੇਵ, ਸਰਹੰਦ ਰੋਡ, ਗੁਰਮਤਿ ਐਨਕਲੇਵ, ਹਰਿੰਦਰ ਨਗਰ, ਰਘਬੀਰ ਮਾਰਗ, ਦਰਸ਼ਨ ਨਗਰ, ਬਚਿੱਤਰ ਨਗਰ, ਗੁਰੂ ਨਾਨਕ ਨਗਰ, ਰਾਘੋਮਾਜਰਾ, ਮਿਲਟਰੀ ਕੈਂਟ, ਸੁੰਦਰ ਨਗਰ, ਰਿਸ਼ੀ ਕਾਲੋਨੀ, ਮਜੀਠੀਆ ਐਨਕਲੇਵ, ਐੱਸ. ਐੱਸ. ਟੀ. ਨਗਰ, ਮਿਲਟਰੀ ਕੈਂਟ, ਨਾਰਥ ਐਵੀਨਿਊ, ਅਨੰਦ ਨਗਰ ਏ, ਰਾਘੋਮਾਜਰਾ, ਤ੍ਰਿਪਡ਼ੀ, ਮਾਡਲ ਟਾਊਨ, ਅਰਬਨ ਅਸਟੇਟ ਆਦਿ ਥਾਵਾਂ ਤੋਂ ਇਲਾਵਾ ਵੱਖ-ਵੱਖ ਗਲੀ-ਮੁਹੱਲਿਆਂ ਅਤੇ ਕਾਲੋਨੀਆਂ ’ਚੋਂ ਪਾਏ ਗਏ ਹਨ। ਇਸੇ ਤਰ੍ਹਾਂ ਰਾਜਪੁਰਾ ਦੇ ਪੰਜਾਬੀ ਕਾਲੋਨੀ, ਭਾਰਤ ਕਾਲੋਨੀ, ਰੌਸ਼ਨ ਕਾਲੋਨੀ, ਡਾਲੀਮਾ ਵਿਹਾਰ, ਕਨਿਕਾ ਗਾਰਡਨ, ਗਾਂਧੀ ਕਾਲੋਨੀ, ਕੇ. ਐੱਸ. ਐੱਮ. ਰੋਡ, ਕਾਲਕਾ ਰੋਡ, ਪੀਰ ਕਾਲੋਨੀ, ਫੋਕਲ ਪੁਆਇੰਟ, ਐੱਸ. ਬੀ. ਐੱਸ. ਕਾਲੋਨੀ, ਸਮਾਣਾ ਦੇ ਚਿਡ਼ੀਅਨ ਮੁਹੱਲਾ, ਘਡ਼ਾਮਾ ਪੱਤੀ, ਵਡ਼ੈਚਾਂ ਪੱਤੀ, ਨਾਭਾ ਦੇ ਡਿਫੈਂਸ ਕਾਲੋਨੀ, ਮਲੇਰਕੋਟਲਾ ਰੋਡ, ਮੈਹਸ ਗੇਟ, ਭਾਰਤ ਨਗਰ ਤੋਂ ਇਲਾਵਾ ਹੋਰ ਵੱਖ-ਵੱਖ ਕਾਲੋਨੀਆਂ, ਗਲੀਆਂ, ਮੁਹੱਲਿਆਂ ਅਤੇ ਪਿੰਡਾਂ ’ਚੋਂ ਪਾਏ ਗਏ ਹਨ।

3 ਪਟਿਆਲਾ ਤੋਂ ਸ਼ਹਿਰ ਅਤੇ 1 ਰਾਜਪੁਰਾ ਦੇ ਮਰੀਜ਼ ਦੀ ਗਈ ਜਾਨ

ਡਾ. ਮਲਹੋਤਰਾ ਨੇ ਦੱਸਿਆ ਅੱਜ ਜ਼ਿਲੇ ’ਚ 4 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ’ਚ 3 ਪਟਿਆਲਾ ਸ਼ਹਿਰ ਅਤੇ 1 ਰਾਜਪੁਰਾ ਨਾਲ ਸਬੰਧਤ ਸੀ। ਪਹਿਲਾ ਪਟਿਆਲਾ ਦੇ ਅਰਬਨ ਅਸਟੇਟ ਦਾ ਰਹਿਣ ਵਾਲਾ 55 ਸਾਲਾ ਪੁਰਸ਼ ਜੋ ਕਿ ਸ਼ੂਗਰ ਅਤੇ ਹਾਈਪਰਟੈਂਸ਼ਨ ਦਾ ਮਰੀਜ਼ ਸੀ, ਦੂਸਰਾ ਜੁਝਾਰ ਨਗਰ ਦਾ 70 ਸਾਲਾ ਬਜ਼ੁਰਗ ਜੋ ਕਿ ਹਾਈਪਰਟੈਂਸ਼ਨ ਦਾ ਪੁਰਾਣਾ ਮਰੀਜ਼ ਸੀ, ਤੀਸਰਾ ਮਜੀਠੀਆ ਐਨਕਲੇਵ ਦੀ ਰਹਿਣ ਵਾਲੀ 75 ਸਾਲਾ ਅੌਰਤ ਜੋ ਕਿ ਪੁਰਾਣੀ ਸ਼ੂਗਰ ਦੀ ਮਰੀਜ਼ ਸੀ ਅਤੇ ਚੌਥਾ ਮਹਿੰਦਰਗੰਜ, ਰਾਜਪੁਰਾ ਦੀ ਰਹਿਣ ਵਾਲੀ 65 ਸਾਲਾ ਅੌਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ।

ਕੁੱਲ ਲਏ ਸੈਂਪਲ 135833

ਨੈਗੇਟਿਵ 123919

ਪਾਜ਼ੇਟਿਵ 10514

ਤੰਦਰੁਸਤ ਹੋਏ 8817

ਮੌਤਾਂ 286

ਐਕਟਿਵ 2111


Bharat Thapa

Content Editor

Related News