ਲੇਬਰ ਡੇਅ ਮਨਾਉਣ ਲਈ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਇੰਟਕ ਦੀ ਬੈਠਕ
Monday, Apr 22, 2019 - 04:44 AM (IST)

ਫਤਿਹਗੜ੍ਹ ਸਾਹਿਬ (ਸੁਰੇਸ਼)- ਮਈ ਦਿਵਸ ਮਨਾਉਣ ਲਈ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਇੰਟਕ ਦੀ ਬੈਠਕ ਅਜਨਾਲੀ ਦੇ ਠਾਕੁਰ ਨਗਰ ’ਚ ਜ਼ਿਲਾ ਪ੍ਰਧਾਨ ਬਾਬੂ ਲਾਲ ਯਾਦਵ ਦੀ ਅਗਵਾਈ ’ਚ ਹੋਈ। ਇਸ ਮੌਕੇ 1 ਮਈ ਨੂੰ ਲੇਬਰ ਡੇਅ ਮਨਾਉਣ ਲਈ ਵਿਚਾਰ ਕਰ ਕੇ ਲੇਬਰ ਡੇਅ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਇੰਟਕ ਦੇ ਦਫਤਰ ਠਾਕੁਰ ਨਗਰ ਅਜਨਾਲੀ ’ਚ ਮਨਾਉਣ ਦਾ ਫੈਸਲਾ ਲਿਆ ਗਿਆ। ਬੈਠਕ ਦੌਰਾਨ ਉਕਤ ਦਿਵਸ ਮਨਾਉਣ ਲਈ ਤੇ ਉਸ ਦੀਆਂ ਤਿਆਰੀਆਂ ਸਬੰਧੀ ਹਾਜ਼ਰ ਇੰਟਕ ਦੇ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਆਪਣੇ-ਆਪਣੇ ਵਿਚਾਰ ਦੇ ਕੇ 1 ਮਈ ਲੇਬਰ ਡੇਅ ਪ੍ਰੋਗਰਾਮ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ਸੁਖਦੇਵ ਸਿੰਘ, ਡਾ. ਆਰ. ਕੇ. ਚਤੁਰਵੇਦੀ, ਮਹਿੰਦਰ ਪਾਸਵਾਨ, ਸੁਰਿੰਦਰ ਗੁਪਤਾ, ਠਾਕੁਰ ਰਾਮ ਬਹਾਦੁਰ ਸਿੰਘ, ਆਨਨ ਦੇਵ ਯਾਦਵ, ਗੋਬਿੰਦ ਪ੍ਰਸਾਦ ਯਾਦਵ, ਵਰਿੰਦਰ ਪ੍ਰਸਾਦ, ਕ੍ਰਿਸ਼ਨ ਯਾਦਵ, ਬਨਾਰਸੀ ਗੁਪਤਾ ਤੇ ਸੁਨੀਲ ਗੁਪਤਾ ਆਦਿ ਹਾਜ਼ਰ ਸਨ।