ਮੁਲਾਜ਼ਮਾਂ ਨੂੰ ਐਤਵਾਰ ਦੀ ਡਿਊਟੀ ਬਦਲੇ ਛੁੱਟੀ ਦਿੱਤੀ ਜਾਵੇ : ਮੁਲਾਜ਼ਮ ਫਰੰਟ

Monday, Apr 22, 2019 - 04:23 AM (IST)

ਮੁਲਾਜ਼ਮਾਂ ਨੂੰ ਐਤਵਾਰ ਦੀ ਡਿਊਟੀ ਬਦਲੇ ਛੁੱਟੀ ਦਿੱਤੀ ਜਾਵੇ : ਮੁਲਾਜ਼ਮ ਫਰੰਟ
ਪਟਿਆਲਾ ð(ਜੋਸਨ) -ਪੰਜਾਬ ਦੇ ਮੁਲਾਜ਼ਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਇੰਪਲਾਈਜ਼ ਫੈੱਡਰੇਸ਼ਨ, ਅਧਿਆਪਕ ਦਲ ਪੰਜਾਬ, ਪੀ. ਆਰ. ਟੀ. ਸੀ. ਕਰਮਚਾਰੀ ਦਲ ਅਤੇ ਕਰਮਚਾਰੀ ਦਲ ਪੰਜਾਬ ਦੇ ਸੂਬਾਈ ਪ੍ਰਧਾਨ ਤੇਜਿੰਦਰ ਸਿੰਘ ਸੰਘਰੇਡ਼ੀ, ਸਕੱਤਰ ਜਨਰਲ ਮਨਜੀਤ ਸਿੰਘ ਚਾਹਲ, ਸੀਨੀ. ਮੀਤ ਪ੍ਰਧਾਨ ਗੁਰਚਰਨ ਸਿੰਘ ਕੌਲੀ ਦੱਸਿਆ ਕਿ ਪੰਜਾਬ ਦੇ ਚੋਣ ਕਮਿਸ਼ਨ ਨੇ ਸਮੱਚੇ ਪੰਜਾਬ ’ਚ ਲੋਕ ਸਭਾ ਦੀਆਂ ਵੋਟਾਂ ਵਾਸਤੇ ਮੁਲਾਜ਼ਮ ਵਰਗ ਦੀਆਂ ਵੱਡੇ ਪੱਧਰ ’ਤੇ ਡਿਊਟੀਆਂ ਲਾਈਆਂ ਹਨ। ਇਨ੍ਹਾਂ ਦੀ ਰੀਹਰਸਲ 21 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਤੋਂ ਚੋਣਾਂ ਲਈ ਰੀਹਰਸਲਾਂ ਐਤਵਾਰ ਨੂੰ ਕਰਵਾਈਆਂ ਜਾ ਰਹੀਆਂ ਹਨ। ਮੁਲਾਜ਼ਮਾਂ ਨੂੰ ਬਾਕੀ ਵਰਕਿੰਗ ਦਿਨਾਂ ’ਚ ਦਫਤਰੀ ਕੰਮ ਵੀ ਕਰਨਾ ਪੈ ਰਿਹਾ ਹੈ। ਇਸ ਕਾਰਨ ਮੁਲਾਜ਼ਮਾਂ ’ਤੇ ਕੰਮ ਦਾ ਬੋਝ ਵਧ ਰਿਹਾ ਹੈ। ਦੋਹਰੀ ਡਿਊਟੀ ਕਾਰਨ ਮੁਲਾਜ਼ਮਾਂ ’ਤੇ ਕੰਮ ਦਾ ਮਾਨਸਿਕ ਬੋਝ ਹੈ। ਉਨ੍ਹਾਂ ਮੰਗ ਕੀਤੀ ਕਿ ਐਤਵਾਰ ਦੇ ਬਦਲੇ ਮੁਲਾਜ਼ਮਾਂ ਨੂੰ ਕਿਸੇ ਦਿਨ ਮੁਆਵਜ਼ਾ ਛੁੱਟੀ ਦਿੱਤੀ ਜਾਵੇ।ਇਥੇ ਇਹ ਵੀ ਦੱਸਣਯੋਗ ਹੈ ਕਿ ਅਜੇ ਮੁਲਾਜ਼ਮਾਂ ਦੀਆਂ ਚੋਣਾਂ ਕਾਰਨ 3 ਰੀਹਰਸਲਾਂ ਹੋਰ ਹੋਣੀਆਂ ਹਨ। ਉਨ੍ਹਾਂ ਕਿਹਾ ਰੀਹਸਲਾਂ ਐਤਵਾਰ ਤੋਂ ਬਿਨਾਂ ਕੰਮ ਵਾਲੇ ਦਿਨਾਂ ਅੰਦਰ ਕਰਵਾਈ ਜਾਵੇ ਜਾਂ ਐਤਵਾਰ ਦੇ ਬਦਲੇ ਮੁਲਾਜ਼ਮਾਂ ਨੂੰ ਛੁੱਟੀਆਂ ਦੇਣ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਜਥੇਬੰਦੀਆਂ ਵੱਲੋਂ ਮੰਗ ਕਰਨ ਦੇ ਬਾਵਜੂਦ ਅੰਗਹੀਣ ਤੇ ਵਿਧਵਾ ਮੁਲਜ਼ਮਾਂ ਦੀ ਡਿਊਟੀ ਲਾਈ ਗਈ ਹੈ ਜੋ ਮੰਦਭਾਗੀ ਹੈ। ਇਨ੍ਹਾਂ ਕਮਰਚਾਰੀਆਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ। ਰੀਹਰਸਲ ਵਾਲੇ ਦਿਨ ਮੁਲਾਜ਼ਮਾਂ ਦੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਜਾਵੇ।

Related News