ਪੰਜਾਬੀ ਲਿਖਾਰੀ ਸਭਾ ਦੀ ਮਹੀਨਾਵਾਰ ਬੈਠਕ ਸੰਪੰਨ
Thursday, Apr 18, 2019 - 04:33 AM (IST)
ਫਤਿਹਗੜ੍ਹ ਸਾਹਿਬ (ਸੁਰੇਸ਼)- ਪੰਜਾਬੀ ਲਿਖਾਰੀ ਸਭਾ ਦੀ ਮਹੀਨਾਵਾਰ ਬੈਠਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਰੇਲਵੇ ਰੋਡ ਮੰਡੀ ਗੋਬਿੰਦਗੜ੍ਹ ’ਚ ਹੋਈ। ਇਹ ਬੈਠਕ ਪ੍ਰਧਾਨ ਅਨੂਪ ਸਿੰਘ ਖਾਨਪੁਰੀ ਦੀ ਪ੍ਰਧਾਨਗੀ ਚ ਹੋਈ। ਬੈਠਕ ਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ‘ਦੇਹਿ ਸਿਵਾ ਵਰ ਮੋਹੇ ਇਹੇ ਸ਼ੁੱਭਕਰਮਨ ਤੇ ਕਬਹੂ ਨਾ ਟਰੋਂ’... ਨਾਲ ਹੋਈ। ਸਭਾ ਦੇ ਮੈਂਬਰ ਕਹਾਣੀਕਾਰ ਸ. ਅਜੀਤ ਸਿੰਘ ਮਾਨ ਤੇ ਪ੍ਰਸਿੱਧ ਲੇਖਕ ਜੈ ਰਾਮ ਨਿਰਦੋਸ਼ ਬਰਨਾਲਾ ਦੇ ਅਚਾਨਕ ਦਿਹਾਂਤ ’ਤੇ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਸ਼ਮੀਮ ਪਟਿਆਲਵੀ ਵੱਲੋਂ ਗਜ਼ਲ ‘ਕਿਸਮਤ ਗਿਰਗਿਟ ਦੇ ਵਾਂਗਰ ਆਪਣਾ ਰੰਗ ਵਟਾਵੇ, ਸਿਨਮੇ ’ਚ ਜਿਕਨ ਫਿਲਮ ਪਲ-ਪਲ ਬਦਲੇ ਝਾਂਕੀ’ ਸੁਣਾਈ। ਮਹਿੰਦਰ ਸਿੰਘ ਕੈਂਥ ਨੇ ਕਹਾਣੀ ‘ਕਬੂਤਰ’ ਸੁਣਾਈ। ਕਿਰਪਾਲ ਸਿੰਘ ਨਾਜ਼ ਨੇ ਕਵਿਤਾ ‘ਮਹਿਫਲ ਵਿਚ ਆਇਆ ਹਾਂ ਤੇਰੀ ਕੁਝ ਸੁਨਣ ਲਈ ਕੁਝ ਕਹਿਣ ਲਈ’ ਸੁਣਾਈ। ਸਨੇਹਇੰਦਰ ਸਿੰਘ ਮੀਲੂ ਨੇ ਕਵਿਤਾ ਤਲਾਸ਼ ਤੇ ‘ਪੁੱਤ ਪੜ੍ਹਿਆ ਕਰ ਲਿਖਿਆ ਕਰ ਕਿਉਂ ਨਹੀਂ ਤੂੰ ਆਲਮ ਦਾ ਪੱਲਾ ਛੱਡ ਕੇ ਕਿਤਾਬਾਂ ਦੇ ਲੜ ਲੱਗਦਾ’ ਸੁਣਾਈ। ਜਗਜੀਤ ਸਿੰਘ ਗੁਰਮ ਨੇ ਗੀਤ ‘ਮਾਤਾ ਦੀਆਂ ਲੋਰੀਆਂ ਤੇ ਭੈਣ ਦੀਆਂ ਘੋੜੀਆਂ, ਪਿਤਾ ਦੀਆਂ ਖੁਸ਼ੀਆਂ ਨਾ ਕਿਸੇ ਗੱਲੋਂ ਥੋੜ੍ਹੀਆਂ’ ਸੁਣਾਇਆ। ਉਪਕਾਰ ਸਿੰਘ ਦਿਆਲਪੁਰੀ ਨੇ ਵਿਸਾਖੀ ’ਤੇ ਗੀਤ ‘ਅੱਜ ਜਿਨ ਵਿਸਾਖੀ ਦਾ ਰਲਮਿਲ ਸਾਰੇ ਖੁਸ਼ੀ ਮਨਾਈਏ’ ਸੁਣਾਇਆ। ਦੀਪ ਕੁਲਦੀਪ ਨੇ ਗਜ਼ਲ ‘ਜਦ ਤੂੰ ਮੇਰੇ ਕੋਲ ਨਹੀਂ ਸੀ ਲੱਗਿਆ ਇਹੀ ਦੂਰੀ ਹੈ’ ਸੁਣਾਈ। ਸਭਾ ਦੇ ਪ੍ਰਧਾਨ ਅਨੂਪ ਸਿੰਘ ਖਾਨਪੁਰੀ ਨੇ ਗੀਤ ‘ਕਰ ਕੇ ਇਕਰਾਰ ਜਦੋਂ ਜੋਸ਼ ਤੇ ਆਈ ਸੀ ਉਹਦੇ ਨਾਮ ਵਾਲੀ ਤੂੰ ਤਾਂ ਲਈ ਰੁਸ਼ਨਾਈ ਸੀ’ ਸੁਣਾਇਆ। ਮੰਚ ਸੰਚਾਲਨ ਜਗਜੀਤ ਸਿੰਘ ਗੁਰਮ ਨੇ ਕੀਤਾ। ਇਸ ਮੌਕੇ ਸਨੇਹਇੰਦਰ ਸਿੰਘ ਮੀਲੂ, ਤੇਜਪਾਲ ਮਰਜਾਰਾ ਤੇ ਨਰਿੰਦਰ ਭਾਟੀਆ ਨੇ ਆਪਣੇ ਵਿਚਾਰ ਰੱਖੇ।