ਬਿਕ੍ਰਮੀ ਸੰਮਤ 2076 ਦੀ ਆਮਦ ’ਤੇ ਭਜਨ ਸੰਧਿਆ

Monday, Apr 01, 2019 - 04:15 AM (IST)

ਬਿਕ੍ਰਮੀ ਸੰਮਤ 2076 ਦੀ ਆਮਦ ’ਤੇ ਭਜਨ ਸੰਧਿਆ
ਪਟਿਆਲਾ (ਜੈਨ)-ਜੰਗਲਾਤ ਬੀਡ਼ਾਂ ਦੇ ਆਲੇ-ਦੁਆਲੇ ਇਕੱਠੇ ਹੋਏ ਸੈਂਕਡ਼ੇ ਬੇਸਹਾਰਾ ਪਸ਼ੂਆਂ (ਗਊਆਂ ਤੇ ਬਾਂਦਰਾਂ) ਨੂੰ ਖੁਰਾਕ ਸਮੱਗਰੀ ਮੁਹੱਈਆ ਕਰਵਾਉਣ ਵਾਲੀ ਰਿਆਸਤੀ ਨਗਰੀ ਦੀ ਮੋਹਰੀ ਸੰਸਥਾ ਜੈ ਸ਼੍ਰੀ ਰਾਮ ਸੇਵਾ ਸਮਿਤੀ ਵੱਲੋਂ ਮੋਹਿਤ ਅਰੋਡ਼ਾ, ਸ਼ਿਵ ਕੋਮਲ, ਸੰਜੀਵ ਜਿੰਦਲ, ਸੋਨੂੰ ਜਿੰਦਲ ਅਤੇ ਸੁਦੇਸ਼ ਸਿੰਗਲਾ ਆਦਿ 22 ਮੈਂਬਰੀ ਟੀਮ ਦੀ ਨਿਗਰਾਨੀ ਹੇਠ ਮਹਾਰਾਜਾ ਅਗਰਸੇਨ ਪਾਰਕ ਵਿਖੇ ਬਿਕ੍ਰਮੀ ਸੰਮਤ 276 ਦੀ ਆਮਦ ਦੀ ਖੁਸ਼ੀ ਵਿਚ ਵਿਸ਼ਾਲ ਭਜਨ ਸੰਧਿਆ ਦਾ ਆਯੋਜਨ ਕਰ ਕੇ ਸ਼੍ਰੀ ਰਾਧੇ ਕ੍ਰਿਸ਼ਨ ਜੀ ਦੀ ਮਹਿਮਾ ਕੀਤੀ। ਇਸ ਮੌਕੇ ਗਾਇਕ ਰਾਜੇਸ਼ ਕੁਮਾਰ ਦੀ ਮੰਡਲੀ ਵੱਲੋਂ ਲਗਭਗ 3 ਘੰਟੇ ਭਜਨ ਪੇਸ਼ ਕਰ ਕੇ ਭਗਤਾਂ ਨੂੰ ਮੰਤਰ-ਮੁਗਧ ਕੀਤਾ ਗਿਆ। ਪੰਡਾਲ ਵਿਚ ਓਮ ਪ੍ਰਕਾਸ਼ ਗਰਗ ਠੇਕੇਦਾਰ, ਅਮਨ ਗੁਪਤਾ, ਰਵਨੀਸ਼ ਗੋਇਲ, ਕ੍ਰਿਸ਼ਨ ਗੋਇਲ, ਸੁਮਿਤ ਗੋਇਲ ਸ਼ੈਂਟੀ ਤੇ ਹੋਰ ਪਤਵੰਤੇ ਮੌਜੂਦ ਸਨ। ਵਰਣਨਯੋਗ ਹੈ ਕਿ ਇਸ ਸਮਿਤੀ ਵੱਲੋਂ 2016 ਤੋਂ ਹੁਣ ਤੱਕ ਲਗਾਤਾਰ ਬੀਡ਼ ਵਿਚ ਜਾ ਕੇ ਪਸ਼ੂਆਂ ਦੀ ਸੇਵਾ ਕੀਤੀ ਜਾਂਦੀ ਹੈ। ਲਗਭਗ ਡੇਢ ਲੱਖ ਰੁਪਏ (ਸਾਲਾਨਾ) ਦਾ ਚਾਰਾ ਪਸ਼ੂਆਂ ਨੂੰ ਖੁਆਇਆ ਜਾਂਦਾ ਹੈ। ਬਾਂਦਰਾਂ ਨੂੰ ਮਿੱਠੀਆਂ ਰੋਟੀਆਂ, ਬਰੈੱਡ ਅਤੇ ਗੁਡ਼ ਮੁਹੱਈਆ ਕਰਵਾਇਆ ਜਾਂਦਾ ਹੈ।

Related News