ਹਿਊਮਨ ਰਾਈਟਸ ਕੇਅਰ ਆਰਗੇਨਾਈਜ਼ੇਸ਼ਨ ਨੇ ਵੰਡਿਆ ਵਿਧਵਾਵਾਂ ਨੂੰ ਰਾਸ਼ਨ
Monday, Apr 01, 2019 - 04:14 AM (IST)
ਪਟਿਆਲਾ (ਜੋਸਨ)-ਹਿਊਮਨ ਰਾਈਟਸ ਕੇਅਰ ਆਰਗੇਨਾਈਜ਼ੇਸ਼ਨ ਪਟਿਆਲਾ ਦਾ 88ਵਾਂ ਰਾਸ਼ਨ ਵੰਡ ਸਮਾਰੋਹ ਡਾ. ਨਰ ਬਹਾਦਰ ਵਰਮਾ ਦੀ ਪ੍ਰਧਾਨਗੀ ਹੇਠ ਯਾਦਵਿੰਦਰਾ ਬੀਰ ਜੀ ਅਪਾਹਜ ਆਸ਼ਰਮ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਦੌਰਾਨ ਸੰਸਥਾ ਦੇ ਮੈਂਬਰਾਂ ਨੇ ਜ਼ਰੂਰਤਮੰਦ ਵਿਧਵਾਵਾਂ ਨੂੰ ਰਾਸ਼ਨ ਵੰਡਿਆ। ਇਸ ਮੌਕੇ ਵਾਈਸ-ਪ੍ਰੈਜ਼ੀਡੈਂਟ ਅਤੇ ਕੁਲਦੀਪ ਕੌਰ ਧੰਜੂ ਨੇ ਦੱਸਿਆ ਕਿ ਜੇਕਰ ਕਿਸੇ ਵੀ ਜ਼ਰੂਰਤਮੰਦ ਨੂੰ ਕੋਈ ਵੀ ਮਦਦ ਚਾਹੀਦੀ ਹੈ ਤਾਂ ਹਊਮਨ ਰਾਈਟਸ ਕੇਅਰ ਆਰਗੇਨਾਈਜ਼ੇਸ਼ਨ ਸੰਸਥਾ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਖਾਸ ਕਰ ਕੇ ਲਡ਼ਕੀਆਂ ਦੀ ਸ਼ਾਦੀ, ਬਹੁਤ ਹੀ ਗਰੀਬ ਦਾ ਇਲਾਜ, ਬੱਚਿਆਂ ਨੂੰ ਸਟੇਸ਼ਨਰੀ, ਕਿਤਾਬਾਂ, ਬੂਟ-ਜੁਰਾਬਾਂ ਅਤੇ ਫੀਸ ਆਦਿ ਦੀ ਲੋਡ਼ ਹੋਵੇ ਤਾਂ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਮੇਂ ਵਿਜੇ ਮੋਹਨ ਵਰਮਾ, ਰਿਸ਼ਭ ਜੈਨ, ਰਾਜੇਸ਼ ਟੰਡਨ, ਸ਼੍ਰੀਮਤੀ ਸ਼ਸ਼ੀ ਟੰਡਨ, ਡਾ. ਦਵਿੰਦਰ ਸਿੰਘ, ਕੁਲਦੀਪ ਸਿੰਘ ਖਾਲਸਾ, ਵਿਪਨ ਤਲਵਾਰ, ਤਰਸੇਮ ਲਾਲ ਜੈਨ, ਐੱਸ. ਕੇ. ਮਹਿਤਾ, ਆਰ. ਐੈੱਸ. ਘਈ, ਸ਼੍ਰੀ ਯਾਦਵ ਅਤੇ ਅਰੁਣ ਕੁਮਾਰ ਜੈਨ ਆਦਿ ਮੌਜੂਦ ਸਨ।
