ਨੰਦਪੁਰ ਕਲੌੜ ਦੀ ਗ੍ਰਾਮ ਪੰਚਾਇਤ ਨੇ ਕਰਵਾਇਆ ਧਾਰਮਿਕ ਸਮਾਗਮ
Saturday, Jan 19, 2019 - 10:06 AM (IST)
ਫਤਿਹਗੜ੍ਹ ਸਾਹਿਬ (ਰਾਜਕਮਲ)-ਪਿੰਡ ਨੰਦਪੁਰ ਕਲੌੜ ਦੀ ਗ੍ਰਾਮ ਪੰਚਾਇਤ ਵਲੋਂ ਸਰਪੰਚ ਮਨਜੀਤ ਸਿੰਘ ਦੀ ਅਗਵਾਈ ਹੇਠ ਪਿੰਡ ’ਚ ਸੁੱਖ-ਸ਼ਾਂਤੀ ਤੇ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣ ਲਈ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ’ਚ ਗ੍ਰਾਮ ਪੰਚਾਇਤ ਦੇ ਨਵ-ਨਿਯੁਕਤ ਪੰਚਾਂ ਤੇ ਸਮੂਹ ਪੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਕਾਂਗਰਸ ਦੇ ਸੂਬਾ ਸਕੱਤਰ ਓਮ ਪ੍ਰਕਾਸ਼ ਤਾਂਗਡ਼ੀ ਨੇ ਨਵ-ਨਿਯੁਕਤ ਗ੍ਰਾਮ ਪੰਚਾਇਤ ਨੂੰ ਵਧਾਈ ਦਿੱਤੀ ਤੇ ਸਨਮਾਨ ਕਰਦਿਆਂ ਕਿਹਾ ਕਿ ਪ੍ਰਮਾਤਮਾ ਦੇ ਆਸ਼ੀਰਵਾਦ ਨਾਲ ਹੀ ਸਾਨੂੰ ਤਰੱਕੀ ਮਿਲਦੀ ਹੈ ਤੇ ਸਾਨੂੰ ਜ਼ਿੰਦਗੀ ’ਚ ਕਦੇ ਵੀ ਜਦੋਂ ਤਰੱਕੀ ਮਿਲੇ ਜਾਂ ਲੋਕ ਸਨਮਾਨ ਦੇਣ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦਿਆਂ ਲੋਕਾਂ ਦੀਆਂ ਉਮੀਦਾਂ ’ਤੇ ਖਰ੍ਹਾ ਉਤਰਦਿਆਂ ਲੋਕਾਂ ਦੀ ਸੇਵਾ ਕਰੀਏ। ਇਸ ਦੌਰਾਨ ਸਰਪੰਚ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਕਰਦਿਆਂ ਲੋਕਾਂ ਦੀਆਂ ਉਮੀਦਾਂ ’ਤੇ ਖਰ੍ਹਾ ਉਤਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਭਦੇਵ ਸਿੰਘ ਨੰਬਰਦਾਰ, ਦਰਸ਼ਨ ਸਿੰਘ, ਰਣਜੀਤ ਸਿੰਘ ਤਰਖਾਣਮਾਜਰਾ, ਬਲਬੀਰ ਸਿੰਘ, ਜਸਪਾਲ ਸਿੰਘ, ਅਮੀ ਚੰਦ ਭਟੇਡ਼ੀ, ਸਰਪੰਚ ਸੁਜਾਦਪੁਰ, ਸਰਪੰਚ ਮੈਣਮਾਜਰੀ, ਮੇਜਰ ਸਿੰਘ ਨੰਦਪੁਰ ਤੇ ਬੋਪਾਰਾਏ ਆਦਿ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
