ਜੀ. ਪੀ. ਨੇ ਕੀਤਾ ਨਵ-ਨਿਯੁਕਤ ਸਰਪੰਚ ਜਸਵੀਰ ਕੌਰ, ਸਾਥੀ ਪੰਚਾਂ ਤੇ ਜੁਝਾਰੂ ਵਰਕਰਾਂ ਨੂੰ ਸਨਮਾਨਿਤ

Saturday, Jan 19, 2019 - 10:04 AM (IST)

ਜੀ. ਪੀ. ਨੇ ਕੀਤਾ ਨਵ-ਨਿਯੁਕਤ ਸਰਪੰਚ ਜਸਵੀਰ ਕੌਰ, ਸਾਥੀ ਪੰਚਾਂ ਤੇ ਜੁਝਾਰੂ ਵਰਕਰਾਂ ਨੂੰ ਸਨਮਾਨਿਤ
ਫਤਿਹਗੜ੍ਹ ਸਾਹਿਬ (ਰਾਜਕਮਲ)-ਮਿਹਨਤੀ ਵਰਕਰਾਂ ਨੂੰ ਜਿਥੇ ਪਾਰਟੀ ’ਚ ਸਨਮਾਨ ਮਿਲਦਾ ਹੈ ਉੱਥੇ ਲੋਕ ਵੀ ਅਜਿਹੇ ਲੋਕਾਂ ਨੂੰ ਨੁਮਾਇੰਦੇ ਵਜੋਂ ਚੁਣ ਕੇ ਸੇਵਾ ਦਾ ਮੌਕਾ ਜ਼ਰੂਰ ਦਿੰਦੇ ਹਨ। ਇਹ ਗੱਲ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਨੇ ਪਿੰਡ ਲੂਲੋਂ ਦੇ ਨਵ-ਨਿਯੁਕਤ ਸਰਪੰਚ ਜਸਵੀਰ ਕੌਰ ਪਤਨੀ ਜਗਦੀਸ਼ ਸਿੰਘ ਤੇ ਪੰਚ ਜਸਵੀਰ ਸਿੰਘ, ਜਸਦੀਪ ਕੌਰ, ਰਸ਼ੀਦਾ ਬੇਗਮ, ਬਰਜਿੰਦਰ ਸਿੰਘ ਨੰਬਰਦਾਰ, ਸਾਬਕਾ ਸਰਪੰਚ ਜਗਦੀਸ਼ ਸਿੰਘ ਨੂੰ ਸਨਮਾਨਤ ਕਰਦਿਆਂ ਕਹੀ। ਵਿਧਾਇਕ ਜੀ. ਪੀ. ਨੇ ਚੁਣੀ ਗਈ ਕਾਂਗਰਸੀ ਪੰਚਾਇਤ ਨੂੰ ਈਮਾਨਦਾਰੀ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦਾ ਵਿਕਾਸ ਕੀਤੇ ਜਾਣ ਦਾ ਪਾਠ ਪਡ਼੍ਹਾਉਂਦਿਆਂ ਦਾਅਵਾ ਕੀਤਾ ਕਿ ਉਹ ਪਿੰਡਾਂ ਦੇ ਵਿਕਾਸ ’ਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਤੇ ਲੋਕਾਂ ਦੀ ਬੁਨਿਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ। ਇਸ ਦੌਰਾਨ ਨਵ-ਨਿਯੁਕਤ ਸਰਪੰਚ ਜਸਵੀਰ ਕੌਰ ਤੇ ਸਮੂਹ ਗ੍ਰਾਮ ਪੰਚਾਹਿਤ ਨੇ ਵਿਧਾਇਕ ਜੀ. ਪੀ. ਤੇ ਬਲਾਕ ਪ੍ਰਧਾਨ ਸਤਬੀਰ ਸਿੰਘ ਨੌਗਾਵਾਂ ਦਾ ਧੰਨਵਾਦ ਕਰਦਿਆਂ ਜਿੱਥੇ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਉਥੇ ਪਿੰਡ ਵਾਸੀਆਂ ਵਲੋਂ ਦਿੱਤੀ ਗਈ ਜ਼ਿਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਸਤਬੀਰ ਸਿੰਘ ਨੌਗਾਵਾਂ, ਰਮਨਦੀਪ ਸਿੰਘ ਧਨੋਆ ਸਰਪੰਚ ਨੌਗਾਵਾਂ, ਪ੍ਰਦੇਸ਼ ਸਕੱਤਰ ਨਿਰਮਲ ਸਿੰਘ ਨੇਤਾ, ਗੁਰਜੀਤ ਸਿੰਘ ਜ਼ਿਲਾ ਪ੍ਰੀਸ਼ਦ ਮੈਂਬਰ, ਅਮੀ ਚੰਦ ਭਟੇਡ਼ੀ, ਲਾਲਾ ਕੰਗ, ਸਾਬਕਾ ਸਰਪੰਚ ਬਲਜੀਤ ਕੌਰ, ਹਰਵਿੰਦਰ ਕੌਰ, ਗੁਰਬਚਨ ਸਿੰਘ, ਹਰਵਿੰਦਰ ਸਿੰਘ, ਰਣਜੀਤ ਸਿੰਘ ਸੋਮਲ, ਜਸਵਿੰਦਰ ਸਿੰਘ ਜੱਸਾ, ਸੁਰਿੰਦਰ ਸਿੰਘ, ਮੁਖਤਿਆਰ ਸਿੰਘ, ਸੋਮ ਸਿੰਘ ਤੋਂ ਇਲਾਵਾ ਪੀ. ਏ. ਅਮਰਦੀਪ ਸਿੰਘ ਮਾਨ, ਦਫ਼ਤਰ ਇੰਚਾਰਜ ਜਸਵੀਰ ਸਿੰਘ ਭਾਦਲਾ ਤੇ ਓ. ਐੱਸ. ਡੀ. ਅਸ਼ੋਕ ਗੌਤਮ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

Related News