ਮਾਨ ਇੰਦਰ ਮਾਨੀ ਨੂੰ ਅਕਾਲੀ ਦਲ ਨੇ ਕੱÎਢਿਆ ਕਾਰਨ ਦੱਸੋ ਨੋਟਿਸ
Sunday, Mar 17, 2019 - 09:54 AM (IST)
ਪਟਿਆਲਾ (ਜੋਸਨ) - ਹਲਕਾ ਨਾਭਾ ਤੋਂ ਸਾਬਕਾ ਮੰਤਰੀ ਰਹੇ ਮਰਹੂਮ ਰਾਜਾ ਨਰਿੰਦਰ ਸਿੰਘ ਪਰਿਵਾਰ ਦੇ ਵਾਰਿਸ ਮਾਨ ਇੰਦਰ ਸਿੰਘ ਮਾਨੀ ਨੂੰ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਖਿਲਾਫ ਬੋਲਣ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਮਾਨ ਇੰਦਰ ਸਿੰਘ ਮਾਨੀ ਨੇ ਲੰਘੇ ਦਿਨ ਨਾਭਾ ਵਿਖੇ ਹੋਏ ਸਮਾਗਮ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਨੇਤਾਵਾਂ ਖਿਲਾਫ ਬੇਹਦ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ, ਜਿਸ ਕਾਰਨ ਸਰਕਲ ਨਾਭਾ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਇਸ ਦੀ ਸ਼ਿਕਾਇਤ ਅਕਾਲੀ ਦਲ ਦੀ ਅਨੁਸ਼ਾਸਨਿਕ ਕਮੇਟੀ ਨੂੰ ਕੀਤੀ ਸੀ।