ਅਫੀਮ ਦੀ ਖੇਤੀ ਕਰਨ ਵਾਲਾ ਕਿਸਾਨ ਚੜ੍ਹਿਆ ਪੁਲਸ ਦੇ ਅੜਿੱਕੇ

Thursday, Mar 28, 2019 - 05:27 PM (IST)

ਅਫੀਮ ਦੀ ਖੇਤੀ ਕਰਨ ਵਾਲਾ ਕਿਸਾਨ ਚੜ੍ਹਿਆ ਪੁਲਸ ਦੇ ਅੜਿੱਕੇ

ਪਟਿਆਲਾ (ਬਖਸ਼ੀ)—ਪਟਿਆਲਾ ਦੀ ਘੱਗਾ ਪੁਲਸ ਨੇ ਇਕ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਹੈ, ਜੋ ਅਫੀਮ ਦੀ ਖੇਤੀ ਕਰ ਰਿਹਾ ਸੀ। ਪੰਜਾਬ 'ਚ ਅਫੀਮ ਦੀ ਖੇਤੀ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਚਰਚਾਵਾਂ 'ਚ ਘੱਗਾ ਦੇ ਇਕ ਕਿਸਾਨ ਨੇ ਘਰ ਦੇ ਅੱਗੇ ਕਿਆਰੀ 'ਚ ਅਫੀਮ ਦੀ ਖੇਤੀ ਸ਼ੁਰੂ ਕਰ ਦਿੱਤੀ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਿਸਾਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਖੇਤੀ ਨਸ਼ਟ ਕਰ ਦਿੱਤੀ। ਪੁਲਸ ਦੇ ਮੁਤਾਬਕ ਭੁੱਕੀ ਦੇ ਇਨ੍ਹਾਂ ਪੌਦਿਆਂ ਨੂੰ ਡੋਡੇ ਲੱਗ ਚੁੱਕੇ ਸੀ ਅਤੇ ਹੁਣ ਸੁਖਪਾਲ ਇਨ੍ਹਾਂ 'ਚੋਂ ਭੁੱਕੀ ਅਤੇ ਅਫੀਮ ਕੱਢਣ ਦੀ ਤਿਆਰੀ 'ਚ ਸੀ। ਪੁਲਸ ਨੇ ਜਦੋਂ ਰੇਡ ਕੀਤੀ ਤਾਂ ਸੁਖਪਾਲ ਭੁੱਕੀ ਦੇ ਪੌਂਦਿਆਂ ਦੀ ਖੁਦਾਈ ਕਰ ਰਿਹਾ ਸੀ। ਬਿਨਾਂ ਲਾਈਸੈਂਸ/ਪਰਮਿਟ ਦੇ ਅਫੀਮ ਦੀ ਖੇਤੀ ਕਰਨ 'ਤੇ ਸੁਖਪਾਲ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। 

ਜਾਣਕਾਰੀ ਮੁਤਾਬਕ ਇਹ ਪਹਿਲਾ ਕੇਸ ਨਹੀਂ ਹੈ ਕਿ ਇਸ ਤੋਂ ਪਹਿਲਾਂ 25 ਮਾਰਚ 2017 ਨੂੰ ਪਾਤੜਾ ਦੇ ਸਤਪਾਲ ਸਿੰਘ ਨਿਵਾਸੀ ਡੇਰਾ ਹਜੂਰਾ ਨੂੰ ਇਸ ਦੀ ਖੇਤੀ ਕਰਦੇ ਫੜਿਆ ਗਿਆ ਸੀ। ਉਸ ਕੋਲੋਂ 42 ਕਿਲੋ 700 ਗ੍ਰਾਮ ਡੋਡੇ ਵੀ ਮਿਲੇ ਸੀ। ਕਿਹਾ ਜਾਂਦਾ ਹੈ ਕਿ ਭੁੱਕੀ ਦੀ ਖੇਤੀ ਅਤੇ ਵਪਾਰ ਦੇ ਲਈ ਸਰਕਾਰ ਦੇ ਐਕਸਾਈਜ਼ ਡਿਪਾਰਟਮੈਂਟ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ। 

ਇਸ ਸਬੰਧੀ ਧਰਮਵੀਰ ਗਾਂਧੀ ਦਾ ਕਹਿਣਾ ਹੈ ਕਿ ਪੰਜਾਬ 'ਚ ਨਸ਼ੇ ਦਾ ਕਾਰੋਬਾਰ ਵੀ ਇਸ ਲਈ ਵਧਿਆ ਹੈ, ਕਿਉਂਕਿ ਇੱਥੇ ਅਫੀਮ ਦੀ ਖੇਤੀ 'ਤੇ ਬੈਨ ਲਗਾ ਦਿੱਤਾ ਗਿਆ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਕਿਸਾਨ ਗਰੀਬ ਪਰਿਵਾਰ ਨਾਲ ਸਬੰਧਿਤ ਹੈ। ਉਸ ਨੇ ਘਰ ਦੇ ਬਾਹਰ ਹੀ ਕੁਝ ਹਿੱਸੇ 'ਚ ਇਸ ਦੀ ਖੇਤੀ ਕੀਤੀ ਸੀ।


author

Shyna

Content Editor

Related News