ਨਹਿੰਗਾਂ ਵਲੋਂ ਕੀਤੇ ਹਮਲੇ ''ਚ ਜ਼ਖਮੀ ਹੋਏ ਹਰਜੀਤ ਸਿੰਘ ਬਾਰੇ ਮੁੱਖ ਮੰਤਰੀ ਨੇ ਸੁਣਾਈ ਚੰਗੀ ਖਬਰ

04/27/2020 8:18:08 PM

ਚੰਡੀਗੜ੍ਹ : ਪਟਿਆਲਾ ਵਿਚ ਕਥਿਤ ਨਹਿੰਗਾਂ ਵਲੋਂ ਹੱਥ ਵੱਢੇ ਜਾਣ ਤੋਂ ਬਾਅਦ ਚੰਡੀਗੜ੍ਹ ਪੀ. ਜੀ. ਆਈ. ਵਿਚ ਜੇਰੇ ਇਲਾਜ ਏ. ਐੱਸ. ਆਈ. ਹਰਜੀਤ ਸਿੰਘ ਬਾਰੇ ਅਹਿਮ ਅਤੇ ਚੰਗੀ ਖਬਰ ਸਾਹਮਣੇ ਆਈ ਹੈ। ਹਰਜੀਤ ਸਿੰਘ ਦੀ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ ਅਤੇ ਹੁਣ ਉਨ੍ਹਾਂ ਦੇ ਹੱਥ ਨੇ ਵੀ ਹਿਲਜੁਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਦੱਸਿਆ ਕਿ ਹਰਜੀਤ ਸਿੰਘ ਦੇ ਹੱਥ ਦੀ ਸਰਜਰੀ ਹੋਏ ਨੂੰ ਦੋ ਹਫਤੇ ਹੋ ਚੁੱਕੇ ਹਨ, ਅਤੇ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਹੁਣ ਤੰਦਰੁਸਤ ਹੋ ਰਹੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਦੱਸਿਆ ਕਿ ਹਰਜੀਤ ਸਿੰਘ ਦੇ ਹੱਥ ਨੇ ਵੀ ਹੁਣ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਮੁੱਖ ਮੰਤਰੀ ਨੇ ਏ. ਐੱਸ. ਆਈ. ਹਰਜੀਤ ਸਿੰਘ ਦੀ ਬਕਾਇਦਾ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿਚ ਹਰਜੀਤ ਸਿੰਘ ਖੁਸ਼ਨੁਮਾ ਅੰਦਾਜ਼ ਵਿਚ ਆਪਣਾ ਹੱਥ ਹਿਲਾਉਂਦੇ ਨਜ਼ਰ ਆ ਰਹੇ ਹਨ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਮਨਰੇਗਾ ਅਧੀਨ ਕੰਮ ਕਰਨ ਵਾਲਿਆਂ ਲਈ ਖਾਸ ਅਡਵਾਇਜ਼ਰੀ ਜਾਰੀ

ਦੱਸਣਯੋਗ ਹੈ ਕਿ ਕਰਫ਼ਿਊ ਦੌਰਾਨ ਪਿਛਲੇ ਦਿਨੀਂ ਪਟਿਆਲਾ ਵਿਖੇ ਡਿਊਟੀ ਕਰ ਰਹੇ ਪੰਜਾਬ ਪੁਲਸ ਦੇ ਜਵਾਨ ਹਰਜੀਤ ਸਿੰਘ 'ਤੇ ਕੁਝ ਕਥਿਤ ਨਿਹੰਗਾਂ ਵੱਲੋਂ ਹਮਲਾ ਕਰਕੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਹੱਥ ਕੱਟ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਜਵਾਨ ਆਪਣੇ ਕੱਟੇ ਹੋਏ ਹੱਥ ਨੂੰ ਖੁਦ ਆਪ ਚੱਕ ਕੇ ਹਸਪਤਾਲ 'ਚ ਪੁੱਜਿਆ। ਪੁਲਸ ਦੇ ਇਸ ਜਵਾਨ ਦੇ ਹੌਂਸਲੇ ਨੂੰ ਲੈ ਕੇ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਵੱਲੋਂ ਸੋਮਵਾਰ ਨੂੰ ਪੂਰੇ ਪੰਜਾਬ ਵਿਚ ਉਸ ਦੇ ਹੌਂਸਲੇ ਨੂੰ ਸਲਾਮ ਕਰਨ ਲਈ ਸਾਰੇ ਥਾਣਿਆਂ ਵਿਚ ਡਿਊਟੀ ਕਰਦੇ ਪੁਲਸ ਮੁਲਾਜ਼ਮਾਂ ਨੂੰ ਆਪਣੀ ਵਰਦੀ ਉੱਪਰ ਆਪਣੇ ਨਾਮ ਦੀ ਜਗ੍ਹਾ 'ਤੇ ਹਰਜੀਤ ਸਿੰਘ ਦੇ ਨਾਮ ਦੀ ਪਲੇਟ ਲਾ ਕੇ ਉਸ ਨੂੰ ਸਲਾਮ ਕਰਨ ਲਈ ਕਿਹਾ ਗਿਆ ਸੀ, ਜਿਸ ਦੇ ਚਲਦਿਆਂ ਅੱਜ ਪੁਲਸ ਭਰ ਦੀ ਪੁਲਸ ਫੋਰਸ ਵਲੋਂ ਆਪਣੇ ਨੇਮ ਪਲੇਟਾਂ ਦੀ ਜਗ੍ਹਾ ਹਰਜੀਤ ਸਿੰਘ ਦੇ ਨਾਂ ਦੀ ਨੇਮ ਪਲੇਟ ਲਗਾ ਕੇ ਉਸ ਦੀ ਬਹਾਦਰੀ ਨੂੰ ਸਲਾਮ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਬਹਾਦਰ ਜਵਾਨ ਹਰਜੀਤ ਸਿੰਘ ਦੇ ਹੌਂਸਲੇ ਨੂੰ ਸਮੁੱਚੀ ਪੁਲਸ ਨੇ ਕੀਤਾ 'ਸਿੱਜਦਾ' 


Gurminder Singh

Content Editor

Related News