ਕੜਾਕੇ ਦੀ ਠੰਡ ''ਚ ਗਰੀਬਾਂ ਦੀ ਮਦਦ ਲਈ ਅੱਗੇ ਆਇਆ ਦਲੀਪ ਸਿੰਘ

12/18/2019 5:26:03 PM

ਪਟਿਆਲਾ (ਬਖਸ਼ੀ)—ਪੰਜਾਬ 'ਚ ਪੈ ਰਹੀ ਕੜਾਕੇ ਦੀ ਠੰਡ 'ਚ ਨਗਰ ਨਿਗਮ ਪਟਿਆਲਾ 'ਚ ਬਤੌਰ ਐਕਸੀਅਨ ਦਲੀਪ ਸਿੰਘ ਲੋੜਵੰਦ ਲੋਕਾਂ ਲਈ ਮਸੀਹਾ ਬਣ ਕੇ ਬਹੁੜਿਆ ਹੈ। ਦਲੀਪ ਸਿੰਘ ਨੇ ਸਰਕਾਰ ਦੀ ਮਦਦ ਦੇ ਨਾਲ ਇਕ ਦੁਕਾਨ ਖੋਲ੍ਹੀ ਹੈ, ਜਿੱਥੇ ਹਰ ਇਕ ਲੋੜਵੰਦ ਵਿਅਕਤੀ ਇਸ ਦੁਕਾਨ ਤੋਂ ਗਰਮ ਕੱਪੜੇ, ਬੂਟ ਅਤੇ ਹੋਰ ਜ਼ਰੂਰੀ ਸਾਮਾਨ ਮੁਫਤ 'ਚ ਲੈ ਸਕਦਾ ਹੈ। ਦਲੀਪ ਸਿੰਘ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਘਰਾਂ 'ਚ ਵੇਸਟ ਪਈਆਂ ਚੀਜ਼ਾਂ ਨੂੰ ਇੱਥੇ ਲਿਆ ਕੇ ਰੱਖ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੁਹਿੰਮ ਨੂੰ ਵਧੀਆ ਹੁਲਾਰਾ ਮਿਲ ਰਿਹਾ ਹੈ। ਰੋਜ਼ਾਨਾ 100 ਦੇ ਕਰੀਬ ਵਿਅਕਤੀ ਇੱਥੇ ਆਪਣੇ ਘਰ 'ਚ ਨਾ ਵਰਤੋ ਯੋਗ ਚੀਜ਼ਾਂ ਨੂੰ ਦੇ ਰਹੇ ਹਨ।

PunjabKesari
ਦਲੀਪ ਸਿੰਘ ਵਲੋਂ ਸ਼ੁਰੂ ਕੀਤੇ ਗਏ ਇਸ ਉਪਰਾਲੇ ਨੂੰ ਲੈ ਕੇ ਲੋਕਾਂ 'ਚ ਕਾਫੀ ਖੁਸ਼ੀ ਪਾਈ ਗਈ ਹੈ, ਉਥੇ ਪਹੁੰਚੇ ਇਸ ਵਿਅਕਤੀ ਨੇ ਗਲਬਾਤ ਦੇ ਦੌਰਾਨ ਦੱਸਿਆ ਕਿ ਜਰੂਰਤ ਮੰਦ ਵਿਅਕਤੀਆਂ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿ ਇੰਨੀ ਠੰਡ 'ਚ ਉਹ ਗਰਮ ਕੱਪੜੇ ਖਰੀਦ ਲੈਣ ਪਰ ਇਸ ਤਰ੍ਹਾਂ ਦੇ ਉਪਰਾਲੇ ਨੇ ਉਨ੍ਹਾਂ ਦੀ ਕਾਫੀ ਮਦਦ ਕੀਤੀ ਹੈ।  
ਦਲੀਪ ਸਿੰਘ ਵਲੋਂ ਸ਼ੁਰੂ ਕੀਤੀ ਗਈ ਇਹ ਦੁਕਾਨ ਪਟਿਆਲਾ ਸ਼ਹਿਰ ਵਿਚ ਚਰਚਾ ਦਾ ਕੇਂਦਰ ਬਣੀ ਹੋਈ ਹੈ ਅਤੇ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਆਪਣੇ ਹਿੱਸੇ ਦੀ ਸੇਵਾ ਇਸ ਦੁਕਾਨ ਰਾਹੀਂ ਕਰੀਏ ਜਿਸ ਨਾਲ ਗਰੀਬ ਅਤੇ ਜਰੂਰਤ ਮੰਦ ਵਿਅਕਤੀਆਂ ਨੂੰ ਮਦਦ ਮਿਲ ਸਕੇ।

PunjabKesari


Shyna

Content Editor

Related News