ਕੈਪਟਨ ਦੇ ਸ਼ਹਿਰ ''ਚ 5 ਕਲਾਸਾਂ ਨੂੰ ਪੜ੍ਹਾ ਰਹੀ ਹੈ ਸਿਰਫ ਇਕ ਟੀਚਰ

Monday, Sep 09, 2019 - 03:29 PM (IST)

ਕੈਪਟਨ ਦੇ ਸ਼ਹਿਰ ''ਚ 5 ਕਲਾਸਾਂ ਨੂੰ ਪੜ੍ਹਾ ਰਹੀ ਹੈ ਸਿਰਫ ਇਕ ਟੀਚਰ

ਪਟਿਆਲਾ (ਇੰਦਰਜੀਤ ਬਖਸ਼ੀ) : ਪੰਜਾਬ ਦਾ ਇਕ ਅਜਿਹਾ ਸਕੂਲ ਜਿੱਥੇ ਕਲਾਸਾਂ ਤਾਂ 5 ਹਨ ਪਰ ਪੜ੍ਹਾਉਣ ਵਾਲਾ ਅਧਿਆਪਕ ਸਿਰਫ 1 ਹੈ। ਇਹ ਸਕੂਲ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲੇ ਦੇ ਪਿੰਡ ਮਰਦਾਂਪੁਰ ਵਿਚ ਸਥਿਤ ਹੈ। ਇਸ ਸਰਕਾਰੀ ਸਕੂਲ ਵਿਚ 81 ਦੇ ਕਰੀਬ ਬੱਚੇ ਵੱਖ-ਵੱਖ ਕਲਾਸਾਂ ਵਿਚ ਪੜ੍ਹਦੇ ਹਨ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਨੂੰ ਪੜ੍ਹਾਉਣ ਵਾਲੀ ਅਧਿਆਪਕ ਸਿਰਫ ਇਕ ਹੈ। ਪਿੰਡ ਦੇ ਸਰਪੰਚ ਅਤੇ ਬੱਚਿਆਂ ਅਨੁਸਾਰ ਉਨ੍ਹਾਂ ਵੱਲੋਂ ਕਈ ਵਾਰ ਲਿਖਤੀ ਰੂਪ ਵਿਚ ਸਿੱਖਿਆ ਵਿਭਾਗ ਨੂੰ ਵੀ ਭੇਜਿਆ ਗਿਆ ਹੈ ਕਿ ਇੱਥੇ ਬੱਚੇ ਤਾਂ ਹਨ ਪਰ ਅਧਿਆਪਕ ਨਾ ਹੋਣ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਦੇ ਬਾਵਜੂਦ ਅਜੇ ਤੱਕ ਕੋਈ ਵੀ ਨਵਾਂ ਅਧਿਆਪਕ ਨਹੀਂ ਆਇਆ।

PunjabKesari

ਉਥੇ ਹੀ 5 ਕਲਾਸਾਂ ਨੂੰ ਪੜ੍ਹਾਉਣ ਵਾਲੀ ਅਧਿਆਪਕ ਇੰਦਰਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ 2016 ਵਿਚ ਇਸ ਸਕੂਲ ਵਿਚ ਆਈ ਸੀ ਤਾਂ ਇਥੇ 3 ਅਧਿਆਪਕ ਸਨ, ਜਿਨ੍ਹਾਂ ਵਿਚੋਂ ਇਕ ਦੀ ਰਿਟਾਇਰਮੈਂ ਹੋ ਗਈ ਅਤੇ 1 ਨੂੰ ਟਰਾਂਸਫਰ ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਕਿਸੇ ਹੋਰ ਅਧਿਆਪਕ ਨੂੰ ਇਥੇ ਨਹੀਂ ਭੇਜਿਆ ਗਿਆ, ਜਿਸ ਕਾਰਨ ਉਹ ਇੱਕਲੀ ਹੀ ਇਨ੍ਹਾਂ ਬੱਚਿਆਂ ਨੂੰ ਪੜ੍ਹਾ ਰਹੀ ਹੈ। ਉਨ੍ਹਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਹੋਰ ਅਧਿਆਪਕ ਹੋਣਗੇ ਤਾਂ ਹੀ ਬੱਚਿਆਂ ਦੀ ਪੜ੍ਹਾਈ ਵਧੀਆ ਤਰੀਕੇ ਨਾਲ ਹੋ ਸਕਦੀ ਹੈ।

PunjabKesari


author

cherry

Content Editor

Related News