ਪਟਿਆਲਾ ਜ਼ਿਲ੍ਹੇ ਦੇ 11 ਪਿੰਡਾਂ ਨੇ ਟੀਕਾਕਰਨ ਦਾ ਟੀਚਾ ਸਰ ਕੀਤਾ, DC ਸਣੇ ਹੋਰ ਵਿਭਾਗਾਂ ਨੇ ਕੀਤੀ ਪ੍ਰੰਸ਼ਸਾ

Sunday, Jun 27, 2021 - 04:27 PM (IST)

ਪਟਿਆਲਾ (ਬਿਊਰੋ) - ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਨਾਲ ਤਾਲਮੇਲ ਜਰੀਏ ਪਿੰਡਾਂ 'ਚ ਕੋਵਿਡ ਦੀ ਲਾਗ ਤੋਂ ਬਚਾਅ ਲਈ 100 ਫ਼ੀਸਦੀ ਟੀਕਾਕਰਨ ਲਈ ਸ਼ੁਰੂ ਕੀਤੀ ਘਰ-ਘਰ ਟੀਕਾਕਰਨ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਜ਼ਿਲ੍ਹੇ ਦੇ 11 ਪਿੰਡਾਂ ਦੇ ਟੀਕਾਕਰਨ ਯੋਗ ਵਸਨੀਕਾਂ ਨੇ ਮੁਕੰਮਲ ਟੀਕਾਕਰਨ ਦੇ ਟੀਚੇ ਨੂੰ ਸਰ ਕੀਤਾ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਉਨ੍ਹਾਂ ਪਿੰਡਾਂ 'ਚ, ਜਿੱਥੇ ਟੀਕਾਕਰਨ ਦੀ ਦਰ 40 ਫੀਸਦੀ ਜਾਂ ਇਸ ਤੋਂ ਵਧੇਰੇ ਸੀ, ਨਾ ਕੇਵਲ ਲੋਕਾਂ ਦੇ ਮਨਾਂ 'ਚੋਂ ਕੋਵਿਡ ਟੀਕੇ ਪ੍ਰਤੀ ਸ਼ੰਕਿਆਂ ਨੂੰ ਨਵਿਰਤ ਕਰਨ ਦਾ ਹੰਭਲਾ ਮਾਰਿਆ ਸਗੋਂ ਸਾਡੀਆਂ ਟੀਮਾਂ ਨੇ ਟੀਕਾਕਰਨ ਮੁਹਿੰਮ ਨੂੰ ਵੀ ਜ਼ੋਰਦਾਰ ਢੰਗ ਨਾਲ ਅੱਗੇ ਵਧਾਇਆ, ਤਾਂ ਕਿ ਲੋਕਾਂ ਨੂੰ ਕੋਵਿਡ ਦੀ ਲਾਗ ਤੋਂ ਬਚਾਇਆ ਜਾ ਸਕੇ।

ਪੜ੍ਹੋ ਇਹ ਵੀ ਖ਼ਬਰ - ਅੰਧ ਵਿਸ਼ਵਾਸ : ਤਾਂਤਰਿਕ ਦੇ ਕਹਿਣ ’ਤੇ ਚਾਚਾ ਨੇ ਕੀਤਾ 15 ਦਿਨ ਦੀ ਭਤੀਜੀ ਦਾ ਕਤਲ

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਟੀਕਾਕਰਨ 'ਚ ਵੀ ਤੇਜੀ ਆਈ ਅਤੇ ਲੋਕਾਂ ਦੇ ਮਨਾਂ 'ਚੋਂ ਕੋਵਿਡ ਟੀਕੇ ਪ੍ਰਤੀ ਵਹਿਮ ਭਰਮ ਵੀ ਸਾਫ਼ ਹੋਏ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ 11 ਪਿੰਡ ਹੁਣ ਅੱਗੇ ਜ਼ਿਲ੍ਹੇ ਦੇ ਹੋਰਨਾਂ ਪਿੰਡਾਂ ਨੂੰ ਵੀ ਕੋਵਿਡ ਦੀ ਸੰਭਾਵਤ ਤੀਸਰੀ ਲਹਿਰ ਤੋਂ ਬਚਾਅ ਲਈ ਕੋਵਿਡ ਟੀਕਾਕਰਨ ਪ੍ਰਤੀ ਸੁਚੇਤ ਹੋਣ ਲਈ ਪ੍ਰੇਰਤ ਕਰਨਗੇ। ਟੀਕਾਕਰਨ ਦਾ ਟੀਚਾ ਪੂਰਾ ਕਰਨ ਵਾਲੇ ਪਿੰਡਾਂ ਬਾਰੇ ਦੱਸਦਿਆਂ ਉਨ੍ਹਾਂ ਉਮੀਦ ਜਤਾਈ ਕਿ, ''ਅਸੀਂ ਸਾਰੀ 18 ਸਾਲਾਂ ਤੋਂ ਵੱਧ ਉਮਰ ਵਾਲੀ ਪੇਂਡੂ ਵੱਸੋਂ ਨੂੰ ਅਗਲੇ ਇੱਕ-ਡੇਢ ਮਹੀਨੇ 'ਚ 100 ਫ਼ੀਸਦੀ ਟੀਕਾਕਰਨ ਹੇਠ ਲੈ ਆਵਾਂਗੇ।''

ਪੜ੍ਹੋ ਇਹ ਵੀ ਖ਼ਬਰ - ਕਾਰ ’ਚੋਂ ਭੇਤਭਰੀ ਹਾਲਤ ’ਚ ਮਿਲੀ ਨੌਜਵਾਨ ਪੁੱਤ ਦੀ ਲਾਸ਼, 3 ਮਹੀਨੇ ਪਹਿਲਾਂ ਆਇਆ ਸੀ ਪੰਜਾਬ

ਜਿਹੜੇ 11 ਪਿੰਡਾਂ ਨੇ ਆਪਣੀ ਸਾਰੀ ਟੀਕਾਕਰਨ ਯੋਗ ਵੱਸੋਂ ਦਾ ਟੀਕਾਕਰਨ ਕਰਵਾਇਆ ਹੈ, ਉਨ੍ਹਾਂ 'ਚ ਪੀ.ਐੱਚ.ਸੀ. ਭਾਦਸੋਂ ਦੇ ਖੋਖ, ਮੁੰਗੋ ਅਤੇ ਵਜੀਦੜੀ, ਪੀ.ਐਚ.ਸੀ. ਕੌਲੀ ਦੇ ਪਿੰਡ ਸੈਂਸਰਵਾਲ, ਥੇੜੀ, ਸ਼ੇਖੂਪੁਰਾ, ਰਸੂਲਪੁਰਾ ਜੌੜਾ, ਸੀ.ਐਚ.ਸੀ. ਦੁੱਧਨ ਸਾਧਾਂ ਦਾ ਦੁੱਧਨਸਾਧਾਂ, ਸੀ.ਐਚ.ਸੀ. ਪਾਤੜਾਂ ਦੇ ਰਾਮਪੁਰ ਦੁਗਾਲ, ਸਿਵਲ ਹਸਪਤਾਲ ਸਮਾਣਾ ਦੇ ਅਜੀਤ ਨਗਰ ਅਤੇ ਤਲਵੰਡੀ ਕੋਠੇ ਸ਼ਾਮਲ ਹਨ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ

ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਅਸੀਂ 100 ਫ਼ੀਸਦੀ ਟੀਕਾਕਰਨ ਟੀਚੇ ਨੂੰ ਪੂਰਾ ਕਰਨ ਵੱਲ ਅੱਗੇ ਵਧ ਰਹੇ ਹਾਂ, ਜਿਸ ਲਈ ਹਰ ਬਲਾਕ ਵਿੱਚੋਂ ਹਰ ਹਫ਼ਤੇ 10 ਪਿੰਡਾਂ ਨੂੰ ਚੁਣਿਆ ਜਾਂਦਾ ਹੈ। ਜ਼ਿਲ੍ਹੇ 'ਚ ਕੋਵਿਡ ਤੋਂ ਬਚਾਅ ਦੇ ਮੁਕੰਮਲ ਟੀਕਾਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਪੇਂਡੂ ਵਿਕਾਸ ਅਤੇ ਪੰਚਾਇਤ, ਮਾਲ, ਸਹਿਕਾਰਤਾ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗਾਂ ਦੇ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ -  ਹੈਰਾਨੀਜਨਕ : ਮੁੱਖ ਮੰਤਰੀ ਦੀ ਵੀਡੀਓ ਕਾਨਫਰੰਸਿੰਗ ਨੂੰ ‘ਲਾਈਕਸ’ ਦੇ ਬਦਲੇ ਮਿਲੇ 8 ਗੁਣਾ ਵੱਧ 'Dislikes'

ਸਾਰੇ ਵਿਭਾਗਾਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਸ਼ਾ ਤੋਂ ਏ.ਐਨ.ਐਮਜ ਤੋਂ ਲੈਕੇ ਹੋਰ ਪੈਰਾਮੈਡਿਕਸ ਜ਼ਿਲ੍ਹੇ ਨੂੰ ਕੋਵਿਡ ਮਹਾਂਮਾਰੀ ਤੋਂ ਬਚਾਉਣ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ। ਇਨ੍ਹਾਂ ਟੀਮਾਂ ਦੀ ਅਗਵਾਈ ਕਰ ਰਹੇ ਡਾਕਟਰਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਉਮੀਦ ਜਤਾਈ ਕਿ ਸਾਰਿਆਂ ਦੇ ਸਾਂਝੇ ਉਦਮ ਨਾਲ ਜ਼ਿਲ੍ਹੇ ਨੂੰ ਮਿਥੇ ਸਮੇਂ ਦੇ ਅੰਦਰ-ਅੰਦਰ 100 ਫ਼ੀਸਦੀ ਕੋਵਿਡ ਟੀਕਾਕਰਨ ਮੁਕੰਮਲ ਕਰ ਲਿਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ


rajwinder kaur

Content Editor

Related News