15 ਫਰਵਰੀ ਦੇ ਬਾਅਦ ਆਉਣ ਵਾਲੇ ਹਰ ਇਕ ਪੰਜਾਬੀ NRI ਦੀ ਲਿਸਟ ਤਿਆਰ ਕਰਨ ਦੇ ਨਿਰਦੇਸ਼

03/28/2020 9:57:18 AM

ਪਟਿਆਲਾ (ਪਰਮੀਤ):  ਮੁੱਖ ਮੰੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਹਾਤੀ ਵਿਕਾਸ ਵਿਭਾਗ ਨੂੰ 15 ਫਰਵਰੀ ਦੇ ਬਾਅਦ ਤੋਂ ਪੰਜਾਬ ਦੇ ਪਿੰਡਾਂ 'ਚ ਆਉਣ ਵਾਲੇ ਸਾਰੇ ਵਿਅਕਤੀਆਂ ਨੂੰ ਲਿਸਟ ਤਿਆਰ ਕਰਨ ਨੂੰ ਕਿਹਾ ਹੈ। ਮੁੱਖ ਮੰਤਰੀ ਨੇ ਸੂਬੇ ਭਰ ਦੇ ਸਰਪੰਚਾਂ ਨੂੰ ਅਪੀਲ ਕੀਤੀ ਹੈ ਕਿ ਦੋ ਦਿਨ ਦੇ ਵਿਭਾਗ ਨੂੰ ਇਸ ਸਬੰਧ 'ਚ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਹਾਲਾਂਕਿ ਪ੍ਰਦੇਸ਼ ਸਰਕਾਰ ਪਹਿਲਾਂ ਹੀ ਕਾਫੀ ਹੱਦ ਤੱਕ ਇਹ ਕੰਮ ਕਰ ਚੁੱਕੀ ਹੈ ਪਰ ਫਿਰ ਵੀ ਕਿਤੇ ਗਲਤੀ ਨਾ ਹੋ ਜਾਵੇ ਇਸ ਲਈ 2 ਦਿਨ ਦਾ ਸਮਾਂ ਹੋਰ ਰੱਖਿਆ ਗਿਆ ਹੈ। ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦੇ 15 ਲੱਖ ਐਨ.ਆਰ.ਆਈ. ਦੇ ਦੇਸ਼ 'ਚ ਆਉਣ ਦੀ ਜਾਣਕਾਰੀ ਹਾਸਲ ਹੋਈ ਹੈ, ਜਿਸ ਦੇ ਚੱਲਦੇ ਇਹ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।

ਇਹ ਵੀ ਪੜ੍ਹੋ: ਕੈਪਟਨ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਕੇਂਦਰ ਵਲੋਂ 99.32 ਕਰੋੜ ਦੀ ਰਾਸ਼ੀ ਜਾਰੀ

ਇੱਥੇ ਇਹ ਵੀ ਦੱਸ ਦਈਏ ਕਿ ਹੁਣ ਤੱਕ ਪੰਜਾਬ 'ਚ 36 ਕੇਸ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਆ ਗਏ ਹਨ, ਜਿਨ੍ਹਾਂ 'ਚੋਂ 1 ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 19, ਐੱਸ. ਏ. ਐੱਸ. ਨਗਰ (ਮੋਹਾਲੀ) ਦੇ 5, ਹੁਸ਼ਿਆਰਪੁਰ ਦੇ 5, ਜਲੰਧਰ ਦੇ 5, ਲੁਧਿਆਣਾ 1 ਅਤੇ ਅੰਮ੍ਰਿਤਸਰ ਦਾ 1 ਮਾਮਲਾ ਸਾਹਮਣੇ ਆਇਆ ਹੈ। ਪੰਜਾਬ 'ਚ ਹੁਣ ਤੱਕ 488 ਸ਼ੱਕੀ ਕੇਸਾਂ ਦੀ ਰਿਪੋਰਟ ਸਾਹਮਣੇ ਆਈ ਹੈ। ਇਨ੍ਹਾਂ 'ਚੋਂ 228 ਦੀ ਰਿਪੋਰਟ ਨੈਗੇਟਿਵ ਆਈ ਹੈ, 229 ਦੀ ਰਿਪੋਰਟ ਦਾ ਇੰਤਜ਼ਾਰ ਹੈ। ਹਸਪਤਾਲਾਂ 'ਚ ਭਰਤੀ ਪਾਜ਼ੇਟਿਵ ਮਰੀਜ਼ਾਂ ਦੀ ਹਾਲਤ ਵੀ ਸਥਿਰ ਹੈ।

ਇਹ ਵੀ ਪੜ੍ਹੋ: 'ਕੋਰੋਨਾ' ਤੋਂ ਨਿਡਰ ਹੋ ਕੇ ਲੋਕਾਂ ਦੀ 'ਰਾਖੀ' ਕਰ ਰਹੇ ਜਵਾਨਾਂ ਦੀ ਕੌਣ ਕਰੂ ਰੱਖਿਆ!


Shyna

Content Editor

Related News