ਪਾਕਿ ਦੀ ਧਮਕੀ ਤੋਂ ਬਾਅਦ ਪਠਾਨਕੋਟ 'ਚ ਰੈੱਡ ਅਲਰਟ ਜਾਰੀ (ਵੀਡੀਓ)
Saturday, Aug 17, 2019 - 12:19 PM (IST)
ਪਠਾਨਕੋਟ (ਧਰਮਿੰਦਰ ਠਾਕੁਰ) : ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਖਤਮ ਕੀਤੇ ਜਾਣ ਤੋਂ ਬਾਅਦ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਬੌਖਲਾਹਟ 'ਚ ਗਿੱਦੜ ਧਮਕੀਆਂ ਦੇ ਰਹੇ ਹਨ। ਇਮਰਾਨ ਖਾਨ ਵਲੋਂ ਭਾਰਤ 'ਚ ਪੁਲਵਾਮਾ ਅੱਤਵਾਦੀ ਹਮਲੇ ਵਰਗੀ ਵਾਰਦਾਤ ਦੀ ਧਮਕੀ ਦੇਣ ਦੇ ਬਾਅਦ ਪੰਜਾਬ 'ਚ ਵੀ ਖਤਰਾ ਵੱਧ ਗਿਆ ਹੈ, ਜਿਸ ਦੇ ਚੱਲਦੇ ਪੰਜਾਬ ਪੁਲਸ ਵਲੋਂ ਪਠਾਨਕੋਟ ਨੂੰ ਰੈੱਡ ਅਲਰਟ 'ਤੇ ਰੱਖਿਆ ਗਿਆ ਹੈ। ਪਠਾਨਕੋਟ ਪੁਲਸ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪੁਲਸ ਵਲੋਂ ਪਠਾਨਕੋਟ 'ਚ ਵੱਖ-ਵੱਖ ਜਗ੍ਹਾ 'ਤੇ 40 ਦੇ ਕਰੀਬ ਨਾਕੇ ਲਗਾਏ ਗਏ ਹਨ ਤੇ ਹਰ ਗੱਡੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਦੇ ਨਾਲ-ਨਾਲ ਇੰਟਰਸਟੇਟ ਨਾਕਿਆਂ 'ਚ ਵੀ ਸੁਰੱਖਿਆ ਵਧਾ ਦਿੱਤੀ ਗਈ ਤਾਂ ਕਿ ਕੋਈ ਵੀ ਸ਼ਰਾਰਤੀ ਕਿਸੇ ਵੀ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ। ਪਠਾਨਕੋਟ ਦੇ ਨਾਲ ਜੰਮੂ ਤੇ ਪਾਕਿਸਤਾਨ ਦੀ ਸੀਮਾ ਲੱਗਦੀ ਹੈ ਇਸ ਲਈ ਪਠਾਨਕੋਟ ਦੀ ਸੁਰੱਖਿਆ ਬੇਹੱਦ ਅਹਿਮ ਹੈ।