ਪਠਾਨਕੋਟ-ਜਲੰਧਰ ਰੇਲਵੇ ਟਰੈਕ ''ਤੇ ਦਰਦਨਾਕ ਹਾਦਸਾ, 10 ਸਾਲਾ ਬੱਚੇ ਦੀ ਮੌਤ
Tuesday, Mar 03, 2020 - 08:54 AM (IST)
ਪਠਾਨਕੋਟ (ਧਰਮਿੰਦਰ) : ਪਠਾਨਕੋਟ-ਜਲੰਧਰ ਰੇਲਵੇ ਟਰੈਕ 'ਤੇ ਉਸ ਸਮੇਂ ਵੱਡਾ ਹਾਦਸਾ ਵਾਪਰਿਆ, ਜਦੋਂ ਮਾਲਗੱਡੀ ਹੇਠਾਂ ਆਉਣ ਕਾਰਨ 10 ਸਾਲਾ ਬੱਚੇ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ। ਇਸ ਤੋਂ ਬਾਅਦ ਬੱਚੇ ਨੂੰ ਤੁਰੰਤ ਪਠਾਨਕੋਟ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਪਠਾਨਕੋਟ ਦੇ ਨਾਲ ਲੱਗਦੇ ਕੰਦਰੋੜੀ ਫਾਟਕ ਦੇ ਬੰਦ ਹੋਣ ਦੇ ਬਾਵਜੂਦ ਇਕ 10 ਸਾਲਾ ਬੱਚਾ ਦੌੜ ਕੇ ਲਾਈਨਾਂ ਪਾਰ ਕਰਨ ਲੱਗਾ ਤਾਂ ਗੱਡੀ ਆਉਂਦੀ ਦੇਖ ਘਬਰਾ ਕੇ ਲਾਈਨਾਂ 'ਤੇ ਹੀ ਡਿਗ ਗਿਆ, ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ। ਬੱਚੇ ਨੂੰ ਜ਼ਖਮੀਂ ਹਾਲਤ 'ਚ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ, ਜਿੱਥੇ ਡਾਕਟਰਾਂ ਨੂੰ ਇਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ।
ਫਿਲਹਾਲ ਰੇਲਵੇ ਪੁਲਸ ਨੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਅਜੇ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਫਾਟਕ ਟਰੇਨ ਹਾਦਸੇ ਦਾ ਕੁਝ ਲੋਕ ਸ਼ਿਕਾਰ ਹੋਏ ਸਨ, ਇਹ ਲੋਕ ਵੀ ਫਾਟਕ ਬੰਦ ਹੋਣ ਦੇ ਬਾਵਜੂਦ ਕਰਾਸ ਕਰ ਰਹੇ ਸਨ ਅਤੇ ਟਰੇਨ ਦੀ ਲਪੇਟ 'ਚ ਆ ਗਏ।