ਪੰਜਾਬ ਸਰਕਾਰ ਨੇ ਆਨਲਾਈਨ ਲਾਟਰੀ 'ਤੇ ਲਗਾਈ ਪਾਬੰਦੀ
Saturday, Feb 01, 2020 - 03:59 PM (IST)
ਪਠਾਨਕੋਟ (ਧਰਮਿੰਦਰ ਠਾਕੁਰ) : ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਆਨਲਾਈਨ ਲਾਟਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਚੱਲਦਿਆਂ ਸੂਬੇ ਭਰ ਦੇ ਕਈ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਇਸ ਲਾਟਰੀ ਕਾਰਨ ਕਈ ਲੋਕਾਂ ਦੇ ਘਰ ਬਰਬਾਦ ਹੋ ਚੁੱਕੇ ਹਨ ਪਰ ਦੂਜੇ ਪਾਸੇ ਇਸ ਦੇ ਬੰਦ ਹੋਣ ਨਾਲ ਕਈ ਲੋਕਾਂ ਦਾ ਰੋਜ਼ਗਾਰ ਵੀ ਗਿਆ ਹੈ।
ਸਰਕਾਰ ਦੇ ਇਸ ਫੈਸਲੇ ਦਾ ਜਿਥੇ ਸਥਾਨਕ ਲੋਕਾਂ ਨੇ ਸਵਾਗਤ ਕੀਤਾ ਉਥੇ ਹੀ ਲਾਟਰੀ ਵਿਕਰੇਤਾ ਨੇ ਸਰਕਾਰ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਲਾਟਰੀ 'ਤੇ ਪਾਬੰਧੀ ਲੱਗਣ ਕਾਰਨ ਗੁਰਦਾਸਪੁਰ 'ਚ 1000 ਦੇ ਕਰੀਬ ਲੋਕ ਬੇਰੋਜ਼ਗਾਰ ਹੋਏ ਹਨ। ਪੰਜਾਬ ਭਰ 'ਚ ਇਸ ਦੀ ਗਿਣਤੀ ਇਕ ਲੱਖ ਤੋਂ ਵੀ ਵੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕੰਮ ਰੋਜ਼ਗਾਰ ਦੇਣਾ ਹੈ ਪਰ ਇਥੇ ਤਾਂ ਸਰਕਾਰ ਵਲੋਂ ਲੋਕਾਂ ਤੋਂ ਰੋਜ਼ਗਾਰ ਖੋਹਿਆ ਜਾ ਰਿਹਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਆਨਲਾਈਨ ਲਾਟਰੀ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ।