ਪਠਾਨਕੋਟ ’ਚ ਕੂੜੇ ਦੇ ਢੇਰ ’ਚੋਂ ਮਿਲਿਆ ਜ਼ਿੰਦਾ ਬੰਬ, ਫੈਲੀ ਸਨਸਨੀ
Thursday, Aug 25, 2022 - 09:56 AM (IST)
ਪਠਾਨਕੋਟ (ਸ਼ਾਰਦਾ, ਅਦਿਤਿਆ)- ਪਠਾਨਕੋਟ ਸ਼ਹਿਰ ਦੇ ਤੁੜੀ ਵਾਲਾ ਚੌਕ ਨੇੜੇ ਸਥਿਤ ਕੂੜਾ ਡੰਪ ’ਚੋਂ ਜ਼ਿੰਦਾ ਬੰਬ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਬੰਬ ਦੀ ਸੂਚਨਾ ਮਿਲਣ ’ਤੇ ਇਲਾਕੇ ’ਚ ਸਨਸਨੀ ਫੈਲ ਗਈ, ਜਿਸ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਡਵੀਜ਼ਨ ਨੰਬਰ-2 ਨੂੰ ਦਿੱਤੀ ਗਈ। ਥਾਣਾ ਇੰਚਾਰਜ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ’ਚ ਕਰ ਲਿਆ।
ਪੜ੍ਹੋ ਇਹ ਵੀ ਖ਼ਬਰ: ਮਰਹੂਮ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਮਾਨਸਾ ਤੋਂ ਪਿੰਡ ਜਵਾਹਰਕੇ ਤੱਕ ਅੱਜ ਕੱਢਿਆ ਜਾਵੇਗਾ ਕੈਂਡਲ ਮਾਰਚ
ਜਾਣਕਾਰੀ ਅਨੁਸਾਰ ਪਲਾਸਟਿਕ ਚੁੱਕਣ ਵਾਲੇ ਕੂੜੇ ਦੇ ਢੇਰ ’ਚੋਂ ਕੂੜਾ ਸਾਫ ਕਰ ਰਹੇ ਸਨ, ਤਾਂ ਉਨ੍ਹਾਂ ਕੂੜੇ ’ਚ ਬੰਬ ਦੇਖਿਆ। ਇਸ ਤੋਂ ਬਾਅਦ 21 ਸਬ-ਏਰੀਏ ’ਚ ਐਂਟੀ ਬੰਬ ਸਕੁਐਡ ਨਾਲ ਸੰਪਰਕ ਕੀਤਾ ਗਿਆ। ਟੀਮ ਨੇ ਮੌਕੇ ’ਤੇ ਪਹੁੰਚ ਕੇ ਬੰਬ ਦੇ ਆਲੇ-ਦੁਆਲੇ ਰੇਤ ਨਾਲ ਭਰੀਆਂ ਬੋਰੀਆਂ ਰੱਖ ਕੇ ਬੰਬ ਨੂੰ ਸੁਰੱਖਿਅਤ ਕੀਤਾ। ਉਪਰੰਤ ਉੱਚੀ ਬੱਸੀ ਸਥਿਤ ਫੌਜ ਦੀ 18 ਐੱਫ. ਡੀ. ਦੀ ਆਈ. ਡੀ. ਡਿਸਪੋਜ਼ਲ ਟੀਮ ਨੇ ਬੰਬ ਨੂੰ ਕੂੜੇ ’ਚੋਂ ਸੁਰੱਖਿਅਤ ਬਾਹਰ ਕੱਢ ਲਿਆ। ਡੀ. ਐੱਸ. ਪੀ. ਸਿਟੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਬੰਬ ਕਰੀਬ 40 ਸਾਲ ਪੁਰਾਣਾ ਹੈ, ਜੋ ਫੌਜ ਦੇ ਤੋਪਖਾਨੇ ਨਾਲ ਜੁੜਿਆ ਹੋਇਆ ਹੈ, ਜਿਸ ਦੀ ਵਰਤੋਂ ਫੌਜ ਕਰਦੀ ਹੈ।
ਪੜ੍ਹੋ ਇਹ ਵੀ ਖ਼ਬਰ: ਸ਼ਰਮਨਾਕ: ਪਠਾਨਕੋਟ ’ਚ ਗੁੱਜਰ ਨੇ ਮਾਂ ਨਾਲ ਮਿਲ ਘਰਵਾਲੀ ਨੂੰ ਕੁੱਟ-ਕੁੱਟ ਕੀਤਾ ਅੱਧਮਰੀ, ਵੀਡੀਓ ਵਾਇਰਲ