‘ਹੋ ਸਕਦੈ ਕਿ ਕਾਰ ਖੋਹਣ ਵਾਲੇ ‘ਅੱਤਵਾਦੀ’ ਹੀ ਹੋਣ’

Thursday, Nov 15, 2018 - 04:47 PM (IST)

‘ਹੋ ਸਕਦੈ ਕਿ ਕਾਰ ਖੋਹਣ ਵਾਲੇ ‘ਅੱਤਵਾਦੀ’ ਹੀ ਹੋਣ’

ਪਠਾਨਕੋਟ (ਧਰਮਿੰਦਰ, ਜੋਤੀ) : ਮੰਗਲਵਾਰ ਰਾਤ ਪਠਾਨਕੋਟ ਦੇ ਮਾਧੋਪੁਰ ਤੋਂ ਚਾਰ ਸ਼ੱਕੀ ਨੌਜਵਾਨਾਂ ਵਲੋਂ ਗੰਨ ਪੁਆਇੰਟ 'ਤੇ ਕਾਰ ਖੋਹੇ ਜਾਣ ਦੀ ਘਟਨਾ ਤੋਂ ਬਾਅਦ ਪੰਜਾਬੀ ਹਾਈ ਅਲਰਟ 'ਤੇ ਹੈ। ਉਧਰ ਪੰਜਾਬ 'ਚ 6-7 ਅੱਤਵਾਦੀ ਦੇ ਸ਼ੱਕ ਦੇ ਆਧਾਰ 'ਤੇ ਸੁਰੱਖਿਆ ਏਜੰਸੀਆਂ ਵਲੋਂ ਫਿਰੋਜ਼ਪੁਰ ਦਾ ਸਰਹੱਦੀ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਸੂਚਨਾ ਮਿਲਣ 'ਤੇ ਪੰਜਾਬ ਕਾਊਂਟਰ ਇੰਟੈਲੀਜੈਂਸ ਵਲੋਂ ਅਲਰਟ ਜਾਰੀ ਕਰ ਦਿੱਤਾ ਗਿਆ। ਇਹ ਅੱਤਵਾਦੀ ਜੈਸ਼-ਏ-ਮੁਹੰਮਦ ਨਾਲ ਸਬੰਧਤ ਦੱਸੇ ਜਾ ਰਹੇ ਹਨ। 

ਜਾਣਕਾਰੀ ਮੁਤਾਬਕ ਪਠਾਨਕੋਟ 'ਚ ਸੁਰੱਖਿਆ ਦੇ ਮੱਦੇਨਜ਼ਰ ਚੈਕਿੰਗ ਕੀਤੀ ਜਾ ਰਹੀ ਹੈ। ਬੱਸ ਅੱਡਿਆ, ਰੇਲਵੇ ਸਟੇਸ਼ਨਾਂ ਤੇ ਪੁਲਸ ਨਾਕਿਆਂ 'ਤੇ ਹਰ ਆਉਣ-ਜਾਣ ਵਾਲੇ 'ਤੇ ਨਜ਼ਰ ਰੱਖੀ ਜਾ ਰਹੀ ਹੈ। ਡੀ.ਜੀ.ਪੀ. ਸੁਰੇਸ਼ ਅਰੋੜਾ ਵਲੋਂ ਪੂਰੇ ਪੁਲਸ ਵਿਭਾਗ ਨੂੰ ਮੁਸਤੈਦ ਰਹਿਣ ਦੇ ਹੁਕਮ ਹਨ। 

ਦੱਸ ਦੇਈਏ ਕਿ ਮੰਗਲਵਾਰ ਨੂੰ ਜੰਮੂ ਤੋਂ ਟੈਕਸੀ ਕਰਵਾ ਕੇ ਪਠਾਨਕੋਟ ਆ ਰਹੇ ਕੁਝ ਵਿਅਕਤੀਆਂ ਨੇ ਪੰਜਾਬ 'ਚ ਵੜਦੇ ਹੀ ਟੈਕਸੀ ਨੂੰ ਹਾਈਜੈਕ ਕਰ ਲਿਆ ਸੀ। ਇਸ ਤੋਂ ਬਾਅਦ ਫਿਰੋਜ਼ਪੁਰ ਬਾਰਡਰ 'ਤੇ ਹਲਚਲ ਨੇ ਸੁਰੱਖਿਆ ਏਜੰਸੀਆਂ ਦੀ ਨੀਂਦ ਉੱਡਾ ਦਿੱਤੀ ਹੈ। ਇਸ ਘਟਨਾ ਨੂੰ ਕਾਰ ਲੁੱਟ ਦੀ ਘਟਨਾ ਜੋੜ ਕੇ ਦੇਖਿਆ ਜਾ ਰਿਹਾ ਹੈ। 
 


author

Baljeet Kaur

Content Editor

Related News