ਪੰਜਾਬ 'ਚ ਮੁੜ ਸਰਗਰਮ ਹੋਇਆ ਕਾਲਾ ਕੱਛਾ ਗਿਰੋਹ, ਪੁਲਸ ਹੋਈ ਅਲਰਟ
Tuesday, Aug 25, 2020 - 05:36 PM (IST)
ਪਠਾਨਕੋਟ (ਧਰਮਿੰਦਰ ਠਾਕੁਰ) : ਕੁਝ ਦਿਨ ਪਹਿਲਾਂ ਸੁਜਾਨਪੁਰ ਦੇ ਪਿੰਡ ਥਰਿਆਲ 'ਚ ਲੁੱਟ-ਖੋਹ ਕਰਨ ਆਏ ਚੋਰਾਂ ਵਲੋਂ ਇਕ ਪਰਿਵਾਰ 'ਤੇ ਹਮਲਾ ਕਰ ਦਿੱਤਾ ਗਿਆ ਸੀ, ਜਿਸ ਕਾਰਨ ਇਕ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਨੂੰ ਲੈ ਕੇ ਪੁਲਸ ਨੇ ਸ਼ੱਕ ਜਤਾਇਆ ਹੈ ਕਿ ਪਠਾਨਕੋਟ 'ਚ ਇਕ ਵਾਰ ਫਿਰ ਤੋਂ ਕਾਲਾ ਕੱਛਾ ਗਿਰੋਹ ਸਰਗਰਮ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਪੁਲਸ ਨੇ ਅਲਰਟ ਹੁੰਦਿਆ ਵੱਖ-ਵੱਖ ਪਿੰਡਾਂ 'ਚ ਠੀਕਰੀ ਪਹਿਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਪੁਲਸ ਵਲੋਂ ਕੁਝ ਪੈਟ੍ਰੋਲਿੰਗ ਟੀਮਾਂ ਵੀ ਬਣਾਈਆਂ ਗਈਆਂ ਹਨ, ਜੋ ਰਾਤ ਸਮੇਂ ਪਿੰਡਾਂ 'ਚ ਜਾ ਕੇ ਪਹਿਰਾ ਦੇ ਰਹੇ ਲੋਕਾਂ ਦੀ ਮਦਦ ਲਈ ਤਿਆਰ ਰਹਿਣਗੀਆਂ।
ਇਹ ਵੀ ਪੜ੍ਹੋਂ : 27 ਸਾਲਾ ਨੌਜਵਾਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਮਰਨ ਤੋਂ ਪਹਿਲਾਂ ਫੇਸਬੁੱਕ 'ਤੇ ਦੱਸੀ ਦਰਦ ਭਰੀ ਦਾਸਤਾਨ
ਇਸ ਸਬੰਧੀ ਗੱਲਬਾਤ ਕਰਦਿਆਂ ਡੀ.ਐੱਸ.ਪੀ. ਰਾਜਿੰਦਰ ਮਾਹਜਨ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸੁਜਾਨਪੁਰ 'ਚ ਜੋ ਵਾਰਦਾਤ ਹੋਈ ਸੀ ਉਹ ਕਾਲਾ ਕੱਛਾ ਗਿਰੋਹ ਦਾ ਕੰਮ ਲੱਗਦਾ ਹੈ। ਇਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਠੀਕਰੀ ਪਹਿਰੇ ਲਗਾਏ ਜਾਣ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਣਜਾਣ ਵਿਅਕਤੀ 'ਤੇ ਨਜ਼ਰ ਰੱਖੀ ਜਾਵੇ ਭਾਵੇ ਉਹ ਪਿੰਡ 'ਚ ਸਮਾਨ ਵੇਚਣ ਵਾਲਾ ਹੀ ਕਿਉਂ ਨਾ ਹੋਵੇ।
ਇਹ ਵੀ ਪੜ੍ਹੋਂ : ਨੌਜਵਾਨ ਦੀ ਕਰਤੂਤ : ਪਹਿਲਾਂ ਝੂਟੀਆਂ ਪਿਆਰ ਦੀਆਂ ਪੀਂਘਾਂ ਫਿਰ ਮਿਟਾਈ ਹਵਸ