ਪਠਾਨਕੋਟ ਦੇ ਸਿਧਾਰਥ ਕੌਲ ਦੀ ਆਈ.ਪੀ.ਐੱਲ. ਲਈ ਹੋਈ ਚੋਣ
Monday, Mar 18, 2019 - 04:41 PM (IST)
ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ ਦਾ ਰਹਿਣ ਵਾਲਾ ਸਿਧਾਰਥ ਕੌਲ ਇਸ ਵਾਰ ਆਈ.ਪੀ.ਐੱਲ. 'ਚ ਹੈਦਰਾਬਾਦ ਦੀ ਟੀਮ ਲਈ ਖੇਡੇਗਾ। ਇਸ ਤੋਂ ਪਹਿਲਾਂ ਸਿਧਾਰਥ ਭਾਰਤੀ ਟੀਮ ਅੰਡਰ-19 'ਚ ਦੇਸ਼ ਲਈ ਵਰਲਡ ਕੱਪ ਵੀ ਖੇਡ ਚੁੱਕਿਆ ਹੈ। ਇਸ ਵਾਰ ਭਾਰਤ ਦੀ ਆਸਟ੍ਰੇਲੀਆ ਨਾਲ ਹੋਈ ਸੀਰੀਜ਼ 'ਚ ਵੀ ਉਹ ਭਾਰਤੀ ਟੀਮ ਦਾ ਹਿੱਸਾ ਰਿਹਾ। ਪਰਿਵਾਰ ਨੂੰ ਖੁਸ਼ੀ ਹੈ ਕੇ ਉਨ੍ਹਾਂ ਦਾ ਬੇਟਾ ਦੇਸ਼ ਲਈ ਖੇਡ ਰਿਹਾ ਅਤੇ ਹੁਣ ਇਸ ਵਾਰ ਆਈ.ਪੀ.ਐੱਲ. 'ਚ ਆਪਣੀ ਗੇਂਦਬਾਜ਼ੀ ਦਾ ਕਮਾਲ ਦਿਖਾਏਗਾ।
ਦੱਸ ਦੇਈਏ ਕੇ ਸਿਧਾਰਥ ਤੋਂ ਪਹਿਲਾਂ ਓਨਾ ਦੇ ਪਿਤਾ ਭਾਰਤੀ ਕ੍ਰਿਕੇਟ ਟੀਮ ਨੂੰ ਕੋਚਿੰਗ ਦੇ ਚੁੱਕੇ ਹੈ ਅਤੇ ਉਨ੍ਹਾਂ ਦਾ ਸਾਰਾ ਪਰਿਵਾਰ ਹੀ ਇਸ ਖੇਡ ਨੂੰ ਪਿਆਰ ਕਰਦਾ ਹੈ।