ਸਾਉਣ ਦੇ ਪਹਿਲੇ ਸੋਮਵਾਰ ਮੰਦਰਾਂ ''ਚ ਲੱਗੀਆਂ ਰੌਣਕਾਂ (ਵੀਡੀਓ)

Monday, Jul 16, 2018 - 04:48 PM (IST)

ਪਠਾਨਕੋਟ (ਧਰਮਿੰਦਰ) : ਸੋਮਵਾਰ ਤੋਂ ਸਾਉਣ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਚੱਲਦਿਆਂ ਮੰਦਰਾਂ 'ਚ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸੇ ਤਰ੍ਹਾਂ ਹੀ ਪਠਾਨਕੋਟ 'ਚ ਸਥਿਤ ਮੰਦਰ 'ਚ ਵੀ ਵੱਡੀ ਗਿਣਤੀ 'ਚ ਪਹੁੰਚੇ ਸ਼ਿਵ ਭਗਤਾਂ ਨੇ ਮੱਥਾ ਟੇਕ ਕੇ ਭੋਲੇ-ਨਾਥ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ। ਹਿੰਦੂ ਧਰਮ 'ਚ ਸਾਉਣ ਦੇ ਮਹੀਨੇ ਦਾ ਬਹੁਤ ਹੀ ਵਿਸ਼ੇਸ਼ ਸਥਾਨ ਹੈ। ਇਸ ਮਹੀਨੇ ਦੇ ਹਰ ਸੋਮਵਾਰ ਮੰਦਰਾਂ 'ਚ ਇਸੇ ਤਰ੍ਹਾਂ ਰੌਣਕਾਂ ਦੇਖਣ ਨੂੰ ਮਿਲਣਗੀਆਂ।


Related News