ਸ਼ਰਮਨਾਕ : ਪਹਿਲਾਂ ਜਬਰ-ਜ਼ਿਨਾਹ ਕਰਕੇ ਕਰਵਾ ਲਿਆ ਵਿਆਹ ਫਿਰ ਕਰ ਦਿੱਤਾ ਇਹ ਕਾਂਡ

Wednesday, Aug 26, 2020 - 09:20 AM (IST)

ਸ਼ਰਮਨਾਕ : ਪਹਿਲਾਂ ਜਬਰ-ਜ਼ਿਨਾਹ ਕਰਕੇ ਕਰਵਾ ਲਿਆ ਵਿਆਹ ਫਿਰ ਕਰ ਦਿੱਤਾ ਇਹ ਕਾਂਡ

ਪਠਾਨਕੋਟ (ਆਦਿੱਤਿਆ) : ਜਨਾਨੀ ਨੂੰ ਵਿਆਹ ਦਾ ਝਾਂਸਾ ਦੇ ਕੇ ਪਠਾਨਕੋਟ ਸਥਿਤ ਇਕ ਗੈਸਟ ਹਾਊਸ 'ਚ ਕਈ ਵਾਰ ਜਬਰ-ਜ਼ਨਾਹ ਕੀਤਾ ਗਿਆ। ਉਸ ਤੋਂ ਬਾਅਦ ਵਿਅਕਤੀ ਦੇ ਸਾਥੀਆਂ ਨੇ ਜਨਾਨੀ ਦਾ ਉਸ ਵਿਅਕਤੀ ਨਾਲ ਮੰਦਰ 'ਚ ਜਾ ਕੇ ਵਿਆਹ ਕਰਵਾ ਦਿੱਤਾ ਪਰ ਵਿਅਕਤੀ ਨੇ ਆਪਣੇ ਮੋਬਾਇਲ ਨੰਬਰ ਬਦਲ ਲਏ ਅਤੇ ਗਾਇਬ ਹੋ ਗਿਆ। ਜ਼ਿਲਾ ਪੁਲਸ ਨੇ ਪੀੜਤਾਂ ਦੇ ਬਿਆਨ 'ਤੇ ਜਬਰ-ਜ਼ਨਾਹ ਕਰਨ ਵਾਲੇ ਵਿਅਕਤੀ ਸਮੇਤ 4 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ :  ਡਾਕਟਰਾਂ ਦੀ ਲਾਪਰਵਾਹੀ ਕਾਰਨ 22 ਸਾਲਾ ਕੁੜੀ ਦੀ ਮੌਤ, ਦਿਲ ਨੂੰ ਝੰਜੋੜ ਦੇਣਗੇ ਮਾਂ ਦੇ ਬੋਲ

ਵੈਸਟ ਬੰਗਾਲ ਦੀ ਵਾਸੀ ਜਨਾਨੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਇਕ ਵਿਅਕਤੀ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਪਠਾਨਕੋਟ ਸਥਿਤ ਇਕ ਗੈਸਟ ਹਾਊਸ 'ਚ ਕਈ ਵਾਰ ਉਸ ਨਾਲ ਜਬਰ-ਜ਼ਨਾਹ ਕੀਤਾ। ਫਿਰ ਉਕਤ ਵਿਅਕਤੀ ਦੇ 3 ਸਾਥੀਆਂ ਨੇ ਮਿਲ ਕੇ ਉਸ ਦਾ ਉਕਤ ਵਿਅਕਤੀ ਨਾਲ ਮੰਦਰ 'ਚ ਵਿਆਹ ਕਰਵਾ ਦਿੱਤਾ ਅਤੇ ਉਸ ਤੋਂ ਬਾਅਦ ਉਕਤ ਵਿਅਕਤੀ ਬਾਰੇ ਕੁਝ ਵੀ ਪਤਾ ਨਹੀਂ। 

ਇਹ ਵੀ ਪੜ੍ਹੋ : ਨਰਸ ਜੋਤੀ ਦੀ ਮੌਤ ’ਤੇ ਪਰਿਵਾਰ ਦਾ ਵੱਡਾ ਖ਼ੁਲਾਸਾ, ਹਸਪਤਾਲ ਦੇ ਕਈ ਰਾਜ਼ ਜਾਣ ਚੁੱਕੀ ਸੀ ਜੋਤੀ

ਜਨਾਨੀ ਨੇ ਸ਼ਿਕਾਇਤ 'ਚ ਦੋਸ਼ ਲਾਇਆ ਕਿ ਉਕਤ ਲੋਕਾਂ ਨੇ ਇਕ ਸਲਾਹ ਹੋ ਕੇ ਉਸ ਨਾਲ ਧੋਖਾਦੇਹੀ ਕੀਤੀ ਹੈ। ਪੁਲਸ ਨੇ ਸ਼ਿਕਾਇਤ ਮਿਲਣ 'ਤੇ ਰਾਜਸਥਾਨ ਸਥਿਤ ਪਿੰਡ ਬਾਰੀਥਲ ਕੰਥੂਮਰ ਅਲਵਰ ਨਿਵਾਸੀ ਮੁਕੇਸ਼ ਰਾਣਾ ਅਤੇ ਉਸ ਦੇ ਸਾਥੀ ਲਖਨ ਰਾਣਾ, ਅਸ਼ੋਕ ਰਾਣਾ ਅਤੇ ਪ੍ਰਲਾਹਦ ਵਿਰੁੱਧ ਮਾਮਲਾ ਦਰਜ ਕੀਤਾ ਹੈ। ਦੋਸ਼ੀ ਅਜੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਇਹ ਵੀ ਪੜ੍ਹੋ : 27 ਸਾਲਾ ਨੌਜਵਾਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਮਰਨ ਤੋਂ ਪਹਿਲਾਂ ਫੇਸਬੁੱਕ 'ਤੇ ਦੱਸੀ ਦਰਦ ਭਰੀ ਦਾਸਤਾਨ


author

Baljeet Kaur

Content Editor

Related News