ਵੱਡਾ ਹਾਦਸਾ : ਪਠਾਨਕੋਟ ਨੇੜੇ ਰਣਜੀਤ ਸਾਗਰ ਡੈਮ ’ਚ ਡਿੱਗਾ ਫੌਜ ਦਾ ਹੈਲੀਕਾਪਟਰ

Tuesday, Aug 03, 2021 - 06:43 PM (IST)

ਵੱਡਾ ਹਾਦਸਾ : ਪਠਾਨਕੋਟ ਨੇੜੇ ਰਣਜੀਤ ਸਾਗਰ ਡੈਮ ’ਚ ਡਿੱਗਾ ਫੌਜ ਦਾ ਹੈਲੀਕਾਪਟਰ

ਪਠਾਨਕੋਟ : ਪਠਾਨਕੋਟ ਜ਼ਿਲ੍ਹੇ ’ਚ ਮੰਗਲਵਾਰ ਸਵੇਰੇ ਰਣਜੀਤ ਸਾਗਰ ਡੈਮ ਦੇ ਨੇੜੇ ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਹੈਲੀਕਾਪਟਰ ਗੋਤੇ ਖਾਂਦਾ ਹੋਏ ਸਿੱਧਾ ਰਣਜੀਤ ਸਾਗਰ ਡੈਮ ’ਚ ਜਾ ਡਿੱਗਾ। ਉਧਰ ਪੁਲਸ ਤੇ ਪ੍ਰਸ਼ਾਸਨਿਕ ਅਮਲਾ ਵੀ ਮੌਕੇ ’ਤੇ ਪਹੁੰਚ ਗਿਆ ਹੈ ਅਤੇ ਫੌਜ ਦੇ ਜਵਾਨ ਵੀ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਵਿਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ : 4-5 ਨੌਜਵਾਨਾਂ ਵਲੋਂ ਕੁੜੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਫਿਰ ਖੁਆਈਆਂ ਜ਼ਹਿਰੀਲੀਆਂ ਗੋਲੀਆਂ

ਦੱਸਣਯੋਗ ਹੈ ਕਿ ਇਹ ਹੈਲੀਕਾਪਟਰ ਹਾਦਸਾ ਮੰਗਲਵਾਰ ਸਵੇਰੇ ਲਗਪਗ ਸਵਾ 10 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਫੌਜ ਦੇ ਏਵਨ ਸਕਵਾਡ੍ਰਨ ਦੇ ਹੈਲੀਕਾਪਟਰ ਨੇ ਮਾਮੂਨ ਕੈਂਟ ਤੋਂ ਉਡਾਣ ਭਰੀ ਸੀ। ਹੈਲੀਕਾਪਟਰ ਰਣਜੀਤ ਸਾਗਰ ਡੈਮ ਦੇ ਕਾਫੀ ਨੇੜੇ ਸੀ। ਇਸੇ ਦੌਰਾਨ ਇਹ ਪਹਾੜੀ ਨਾਲ ਟਕਰਾ ਗਿਆ ਅਤੇ ਸਿੱਧਾ ਡੈਮ ’ਚ ਜਾ ਡਿੱਗਿਆ। ਹੈਲੀਕਾਪਟਰ ਨੂੰ ਕੱਢਣ ਦਾ ਯਤਨ ਜਾਰੀ ਹੈ। ਪਾਇਲਟ ਦਾ ਪਤਾ ਲਗਾਇਆ ਜਾ ਰਿਹਾ ਹੈ। ਫ਼ੌਜ ਦੇ ਸੂਤਰਾਂ ਅਨੁਸਾਰ ਹਾਲੇ ਉਨ੍ਹਾਂ ਦਾ ਧਿਆਨ ਰਾਹਤ ਤੇ ਬਚਾਅ ਕਾਰਜ ’ਤੇ ਹੈ। ਹਾਦਸਾ ਕਿਵੇਂ ਅਤੇ ਕਿਉਂ ਹੋਇਆ, ਇਸਦੀ ਪੜਤਾਲ ਬਾਅਦ ’ਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਦਿਨ ਚੜ੍ਹਦਿਆਂ ਮੁੱਲਾਂਪੁਰ ਦਾਖਾ ’ਚ ਵੱਡੀ ਵਾਰਦਾਤ, ਭਰਾ ਨੇ ਗੋਲ਼ੀਆਂ ਨਾਲ ਭੁੰਨੇ ਦੋ ਭਰਾ

 


author

Gurminder Singh

Content Editor

Related News