ਸਿੱਖ ਸ਼ਰਧਾਲੂਆਂ ਨੇ ਅਨੋਖੇ ਢੰਗ ਨਾਲ ਮਨਾਇਆ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ

5/26/2020 4:56:55 PM

ਪਠਾਨਕੋਟ (ਧਰਮਿੰਦਰ ਠਾਕੁਰ) : ਇਕ ਪਾਸੇ ਜਿਥੇ ਕੋਰੋਨਾ ਦੇ ਕਹਿਰ ਦੇ ਚੱਲਦਿਆਂ ਹਰ ਕੋਈ ਆਪਣੇ ਘਰ 'ਚ ਬੰਦ ਰਹਿਣ ਲਈ ਮਜਬੂਰ ਹੈ ਉਥੇ ਹੀ ਦੂਜੇ ਪਾਸੇ ਅੱਜ ਸਿੱਖ ਸ਼ਰਧਾਲੂਆਂ ਵਲੋਂ ਅਨੋਖੇ ਢੰਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸਿੱਖ ਭਾਈਚਾਰੇ ਵਲੋਂ ਅੱਜ ਸੜਕ 'ਤੇ ਲੋਕਾਂ ਨੂੰ ਨਿੰਬੂ ਦਾ ਰਸ ਵੰਡਿਆ ਗਿਆ। ਇਸ ਮੌਕੇ ਉਨ੍ਹਾਂ ਵਲੋਂ ਸਮਾਜਿਕ ਦੂਰੀ ਦਾ ਵੀ ਪੂਰਾ ਧਿਆਨ ਰੱਖਿਆ ਗਿਆ।

ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਪੰਚਮ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਕੇਸਰ ਸਿੰਘ ਨੇ ਦੱਸਿਆ ਕਿ ਪੁਰਖਿਆਂ ਵਲੋਂ ਦਿਖਾਏ ਮਾਰਗ 'ਤੇ ਚੱਲਦਿਆ ਅੱਜ ਉਨ੍ਹਾਂ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਛਬੀਲ ਦੀ ਜਗ੍ਹਾ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਬੰਦ ਬੋਤਲ ਨਿੰਬੂ ਦਾ ਰਸ ਲੋਕਾਂ ਨੂੰ ਵੰਡਿਆ ਗਿਆ ਹੈ।

ਇਹ ਵੀ ਪੜ੍ਹੋ : ਪੁਲਸ ਨਾਕਿਆਂ 'ਤੇ ਰੋਕ-ਟੋਕ ਨਾ ਹੋਣ ਕਾਰਨ ਸੰਗਤਾਂ ਨੇ ਕੀਤੇ ਗੁਰੂ ਘਰ ਦੇ ਖੁੱਲ੍ਹੇ ਦਰਸ਼ਨ-ਦੀਦਾਰੇ


Baljeet Kaur

Content Editor Baljeet Kaur