ਪਾਕਿਸਤਾਨ ਜਾਣ ਵਾਲੇ ਮੁਸਾਫਰਾਂ ਦੇ ਮੋਬਾਇਲਾਂ ’ਤੇ ਕਸਟਮ ਵਿਭਾਗ ਦੀ ਪੈਨੀ ਨਜ਼ਰ

Saturday, Aug 25, 2018 - 01:06 AM (IST)

ਪਾਕਿਸਤਾਨ ਜਾਣ ਵਾਲੇ ਮੁਸਾਫਰਾਂ ਦੇ ਮੋਬਾਇਲਾਂ ’ਤੇ ਕਸਟਮ ਵਿਭਾਗ ਦੀ ਪੈਨੀ ਨਜ਼ਰ

ਅੰਮ੍ਰਿਤਸਰ, (ਨੀਰਜ)- ਸਮਝੌਤਾ ਐਕਸਪ੍ਰੈੱਸ ਹੋਵੇ, ਦਿੱਲੀ-ਲਾਹੌਰ ਬੱਸ ਜਾਂ ਫਿਰ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਬੱਸ, ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸਾਰੇ ਮੁਸਾਫਰਾਂ ਦੇ ਸਾਮਾਨ ਤੋਂ ਇਲਾਵਾ ਹੁਣ ਕਸਟਮ ਵਿਭਾਗ ਵੱਲੋਂ ਮੁਸਾਫਰਾਂ ਦੇ ਮੋਬਾਇਲਾਂ ’ਤੇ ਵੀ ਪੈਨੀ ਨਜ਼ਰ ਰੱਖੀ ਜਾਵੇਗੀ। ਆਮ ਤੌਰ ’ਤੇ ਵਿਭਾਗ ਵੱਲੋਂ ਐਕਸਰੇ ਮਸ਼ੀਨਾਂ ਜ਼ਰੀਏ ਪਾਕਿਸਤਾਨ ਤੋਂ ਆਉਣ-ਜਾਣ ਵਾਲੇ ਮੁਸਾਫਰਾਂ ਦੀ ਚੈਕਿੰਗ ਦਾ ਕੰਮ ਕੀਤਾ ਜਾਂਦਾ ਹੈ।
ਜਾਣਕਾਰੀ ਅਨੁਸਾਰ ਕਸਟਮ ਕਮਿਸ਼ਨਰ ਦੀਪਕ ਕੁਮਾਰ  ਗੁਪਤਾ ਵੱਲੋਂ ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ ਅਤੇ ਜੇ. ਸੀ. ਪੀ. ਅਟਾਰੀ ’ਤੇ ਤਾਇਨਾਤ ਕਸਟਮ ਵਿਭਾਗ ਦੀਆਂ ਟੀਮਾਂ ਨੂੰ ਪਾਕਿਸਤਾਨ ਜਾਣ ਵਾਲੇ ਮੁਸਾਫਰਾਂ ਦੇ ਮੋਬਾਇਲ ਦੀ ਵੀ ਚੈਕਿੰਗ ਕਰਨ ਦੇ ਆਦੇਸ਼ ਦਿੱਤੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਨੂੰ ਸ਼ੱਕ ਹੈ ਕਿ ਕਿਤੇ ਪਾਕਿਸਤਾਨ ਜਾਣ ਵਾਲੇ ਯਾਤਰੀ ਆਪਣੇ ਮੋਬਾਇਲਾਂ ਜ਼ਰੀਏ ਕੋਈ ਸੈਂਸਟਿਵ ਡਾਟਾ ਪਾਕਿਸਤਾਨ ਨਾ ਲੈ ਜਾਣ, ਜਿਸ ਨੂੰ ਦੇਖਦਿਅਾਂ ਇਹ ਕਦਮ   ਚੁੱਕੇ ਜਾ ਰਹੇ ਹਨ। 
 ਸਮਝੌਤਾ ਐਕਸਪ੍ਰੈੱਸ ਦੇ ਮੁਸਾਫਰਾਂ ਤੋਂ ਕਈ ਵਾਰ ਫਡ਼ੀ ਗਈ ਹੈਰੋਇਨ ਤੇ ਹਥਿਆਰ : ਕਈ ਵਾਰ ਪਾਕਿਸਤਾਨ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈਸ ਟ੍ਰੇਨ ਵਿਚ ਕਸਟਮ ਵਿਭਾਗ ਦੀ  ਟੀਮ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਫੜ ਚੁੱਕੇ ਹਨ ਅਤੇ ਪਾਕਿਸਤਾਨ ਤੋਂ ਆਉਣ ਵਾਲੀ  ਮਾਲ-ਗੱਡੀ ਵਿਚ ਤਾਂ ਆਏ ਦਿਨ ਕੋਈ ਨਾ ਕੋਈ ਫੜੀ ਜਾਂਦੀ ਰਹਿੰਦੀ ਹੈ। ਕਈ ਵਾਰ ਪਾਕਿਸਤਾਨ  ਜਾਣ ਵਾਲੇ ਯਾਤਰੀ ਵਾਪਸ ਨਹੀਂ ਆਉਂਦੇ ਹਨ ਇੰਨਾਂ ਹੀ ਨਹੀਂ ਜੰਮੂ-ਕਸ਼ਮੀਰ  ਵਿਚ ਫੜੇ ਗਏ  ਅੱਤਵਾਦੀ ਤੱਕ ਖੁਲਾਸਾ ਕਰ ਚੁੱਕੇ ਹਨ ਕਿ ਉਹ ਪਾਕਿਸਤਾਨ ਜਾਣ ਲਈ ਅਟਾਰੀ ਸੜਕ ਰਸਤੇ ਵੀਜੇ  ’ਤੇ ਪਾਕਿਸਤਾਨ ਜਾਂਦੇ ਸਨ ਅਤੇ ਜੰਮੂ-ਕਸ਼ਮੀਰ  ਬਾਰਡਰ ਕਰਾਸ ਕਰਕੇ ਵਾਪਸ ਭਾਰਤੀ ਸਰਹੱਦ  ਵਿਚ ਪਹੁੰਚ ਜਾਂਦੇ ਸਨ। ਇਹ ਅੱਤਵਾਦੀ ਪਾਕਿਸਤਾਨ ਵਿਚ ਹਥਿਆਰ ਅਤੇ ਹੋਰ ਸੁਰੱਖਿਆ ਸਮੱਗਰੀ  ਚਲਾਉਣ ਦੀ ਟ੍ਰੇਨਿੰਗ ਲੈਣ ਲਈ ਜਾਂਦੇ ਸਨ। ਹਾਲਾਂਕਿ ਇਸ ਮਾਮਲੇ ਵਿਚ ਕੇਂਦਰੀ ਗ੍ਰਹਿ  ਮੰਤਰਾਲੇ ਦੀ ਲਾਪਰਵਾਹੀ ਵੀ ਸਾਹਮਣੇ ਆ ਚੁੱਕੀ ਹੈ ਅਤੇ ਪਾਕਿਸਤਾਨ ਜਾ ਕੇ ਮਿਸਿੰਗ ਹੋਣ  ਵਾਲੇ ਮੁਸਾਫਰਾਂ ਦੇ ਨਾਮ ਦਾ ਖੁਲਾਸਾ ਮੰਤਰਾਲੇ ਵੱਲੋਂ ਨਹੀਂ ਕੀਤਾ ਜਾਂਦਾ ਹੈ।  ਫਿਲਹਾਲ ਕਸਟਮ ਵਿਭਾਗ ਦੀ ਟੀਮ ਪਾਕਿਸਤਾਨ ਜਾਣ ਵਾਲੇ ਮੁਸਾਫਰਾਂ ਦੇ ਮੋਬਾਇਲਾਂ ਦੀ ਸਖ਼ਤ  ਚੈਕਿੰਗ ਕਰ ਰਹੀ ਹੈ। 
ਭਾਰਤ ਆ ਚੁੱਕੇ ਅਣਗਿਣਤ ਹਿੰਦੂ ਪਰਿਵਾਰਾਂ ਦਾ ਅਤਾ-ਪਤਾ ਨਹੀਂ : ਪਾਕਿਸਤਾਨ ਆਉਣ-ਜਾਣ ਵਾਲੇ ਮੁਸਾਫਰਾਂ ਵਿਚ ਸੁਰੱਖਿਆ ਏਜੰਸੀਆਂ ਦੀ ਇਕ ਵੱਡੀ ਲਾਪ੍ਰਵਾਹੀ ਵੀ ਸਾਹਮਣੇ ਆ ਰਹੀ ਹੈ। ਸਮਝੌਤਾ ਐਕਸਪ੍ਰੈੱਸ ਜ਼ਰੀਏ ਪਾਕਿਸਤਾਨ ਤੋਂ ਉਜਡ਼ ਕੇ ਆਉਣ ਵਾਲੇ ਅਣਗਿਣਤ ਹਿੰਦੂ ਪਰਿਵਾਰ ਅਜੇ ਤੱਕ ਵਾਪਸ ਨਹੀਂ ਗਏ ਤੇ ਭਾਰਤੀ ਨਾਗਰਿਕਤਾ ਲੈਣ ਦੇ ਇੱਛੁਕ ਹਨ। ਅਜਿਹੇ ਪਰਿਵਾਰਾਂ ਦੀ ਪੂਰੀ ਡਿਟੇਲ ਵੀ ਸਰਕਾਰ ਕੋਲ ਨਹੀਂ ਹੈ। ਏਜੰਸੀਆਂ ਨੂੰ ਸ਼ੱਕ ਹੈ ਕਿ ਇਨ੍ਹਾਂ ਪਰਿਵਾਰਾਂ ਦੀ ਆਡ਼ ਵਿਚ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਕਰਿੰਦੇ ਵੀ ਛੁਪੇ ਹੋ ਸਕਦੇ ਹਨ। ਅੰਮ੍ਰਿਤਸਰ ਜ਼ਿਲੇ ਦੀ ਗੱਲ ਕਰੀਏ ਤਾਂ ਇਥੇ ਵੀ ਛੇਹਰਟਾ ਇਲਾਕੇ ’ਚ ਕਈ ਪਾਕਿਸਤਾਨੀ ਹਿੰਦੂ ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਨੂੰ ਅਜੇ ਤੱਕ ਭਾਰਤੀ ਨਾਗਰਿਕਤਾ ਨਹੀਂ ਮਿਲੀ ਹੈ, ਜ਼ਿਆਦਾਤਰ ਪਰਿਵਾਰ ਪਾਕਿਸਤਾਨ ਦੇ ਕੱਟਡ਼ਪੰਥੀ ਮੁਸਲਮਾਨ ਸੰਗਠਨਾਂ ਦੇ ਸਤਾਏ ਹੋਏ ਹਨ।
 


Related News