ਪੰਜਾਬ ''ਚ ਰੇਲ ਗੱਡੀਆਂ ਚੱਲਣ ਦੇ ਮਾਮਲੇ ''ਚ ਫਿਰ ਫਸੀ ਘੁੰਢੀ, ਇਸ ਕਮੇਟੀ ਨੇ ਕੀਤਾ ਐਲਾਨ
Sunday, Nov 22, 2020 - 08:28 AM (IST)
ਚੰਡੀਗੜ੍ਹ (ਰਮਨਜੀਤ) : ਇਕ ਪਾਸੇ ਜਿੱਥੇ 30 ਕਿਸਾਨ ਜੱਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਕਰ ਕੇ ਪੰਜਾਬ 'ਚ ਮਾਲ ਗੱਡੀਆਂ ਦੇ ਚੱਲਣ ਦਾ ਰਸਤਾ ਸਾਫ਼ ਕਰਦਿਆਂ ਮੁਸਾਫ਼ਰ ਗੱਡੀਆਂ ਨੂੰ ਵੀ ਚਲਾਉਣ ਦੀ ਸਹਿਮਤੀ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ ਇਸ ਮਾਮਲੇ 'ਚ ਇਕ ਨਵੀਂ ਘੁੰਢੀ ਫਸ ਗਈ ਹੈ। ਮਾਝੇ 'ਚ ਸੰਘਰਸ਼ ਦੀ ਕਮਾਨ ਸੰਭਾਲਣ ਵਾਲੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਮੁਸਾਫ਼ਰ ਗੱਡੀਆਂ ਨੂੰ ਨਾ ਚੱਲਣ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : 'ਕੋਰੋਨਾ' ਕਾਰਨ ਮੌਤ ਦਰ ਦੇ ਮਾਮਲੇ 'ਚ 'ਪੰਜਾਬ' ਸਭ ਤੋਂ ਅੱਗੇ, 4542 ਲੋਕਾਂ ਦੀ ਗਈ ਜਾਨ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਨ ਸਿੰਘ ਪੰਧੇਰ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸੰਘਰਸ਼ ਕਮੇਟੀ ਕੈਪਟਨ ਅਮਰਿੰਦਰ ਸਰਕਾਰ ਦੇ ਦਬਾਅ 'ਚ ਨਹੀਂ ਆਵੇਗੀ ਅਤੇ ਕਿਸੇ ਵੀ ਕੀਮਤ ’ਤੇ ਮੁਸਾਫ਼ਰ ਟਰੇਨਾਂ ਨੂੰ ਚੱਲਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਜੇਕਰ ਰੇਲਵੇ ਮਾਲ ਗੱਡੀਆਂ ਚਲਾਉਣਾ ਚਾਹੁੰਦਾ ਹੈ ਤਾਂ ਉਸ ਦਾ ਸਵਾਗਤ ਹੈ ਪਰ ਉਨ੍ਹਾਂ ਦੀ ਸੰਘਰਸ਼ ਕਮੇਟੀ ਮੁਸਾਫ਼ਰ ਗੱਡੀਆਂ ਨੂੰ ਨਹੀਂ ਚੱਲਣ ਦੇਵੇਗੀ।
ਇਹ ਵੀ ਪੜ੍ਹੋ : ਧਰਤੀ ਹੇਠਲੇ ਪਾਣੀ ਨੂੰ ਕੱਢਣ ਲਈ PWRDA ਦੇਵੇਗੀ ਆਰਜ਼ੀ ਮਨਜ਼ੂਰੀ
ਧਿਆਨ ਰਹੇ ਕਿ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ, ਜਿਸ ਦੀ ਅਗਵਾਈ ਸਰਵਨ ਸਿੰਘ ਪੰਧੇਰ ਕਰਦੇ ਹਨ, ਇਸ ਦਾ ਜ਼ਿਆਦਾ ਦਬਦਬਾ ਮਾਝੇ ਦੇ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਕੁੱਝ ਇਲਾਕੇ 'ਚ ਦੱਸਿਆ ਜਾਂਦਾ ਹੈ ਅਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ, ਤਰਨਤਾਰਨ ਅਤੇ ਦੇਵੀ ਨਗਰ 'ਚ ਕਾਫ਼ੀ ਸਮੇਂ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਹੋਇਆ ਸੀ।