ਪ੍ਰਤਾਪ ਬਾਜਵਾ ਦਾ ਫਿਰ ਤੋਂ ਸਰਕਾਰ 'ਤੇ ਹਮਲਾ, 3 ਸਾਲਾਂ 'ਚ 2700 ਕਰੋੜ ਦਾ ਹੋਇਆ ਨੁਕਸਾਨ

Thursday, May 21, 2020 - 06:08 PM (IST)

ਪ੍ਰਤਾਪ ਬਾਜਵਾ ਦਾ ਫਿਰ ਤੋਂ ਸਰਕਾਰ 'ਤੇ ਹਮਲਾ, 3 ਸਾਲਾਂ 'ਚ 2700 ਕਰੋੜ ਦਾ ਹੋਇਆ ਨੁਕਸਾਨ

ਚੰਡੀਗੜ੍ਹ (ਅਸ਼ਵਨੀ)— ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਕ ਵਾਰ ਫਿਰ ਸਰਕਾਰ 'ਤੇ ਹਮਲਾ ਕਰਦੇ ਕਿਹਾ ਕਿ ਮੁੱਖ ਮੰਤਰੀ ਨੂੰ ਸ਼ਰਾਬ ਦੇ ਸਰਕਾਰੀ ਕਾਰੋਬਾਰ ਸਬੰਧੀ ਗਲਤ ਅੰਕੜੇ ਦੱਸੇ ਜਾ ਰਹੇ ਹਨ। ਉਨ੍ਹਾਂ ਕੋਲ ਜਾਣਕਾਰੀ ਮੁਤਾਬਕ ਸਰਕਾਰ ਨੂੰ ਪਹਿਲਾਂ ਦੋ ਸਾਲ 'ਚ ਕਰੀਬ 1200 ਕਰੋੜ ਦਾ ਨੁਕਸਾਨ ਹੋਇਆ ਹੈ। ਇਸ ਕੜੀ 'ਚ 2019-20 'ਚ ਕਰੀਬ 1500 ਕਰੋੜ ਦਾ ਨੁਕਸਾਨ ਹੋਇਆ ਹੈ।

ਇਹ ਕੁੱਲ ਕਰੀਬ 2700 ਕਰੋੜ ਦਾ ਨੁਕਸਾਨ ਹੈ, ਜੋ ਬਹੁਤ ਵੱਡਾ ਹੈ। ਸਰਕਾਰ ਨੂੰ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਦੇ ਜੱਜ ਜਾਂ ਸੀ. ਬੀ. ਆਈ. ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਗੈਰ-ਕਾਨੂੰਨੀ ਸ਼ਰਾਬ 'ਤੇ ਉਨ੍ਹਾਂ ਕਿਹਾ ਕਿ ਲਾਇਸੈਂਸਡ ਡਿਸਟਲਰੀਜ਼ ਨੇ ਤਿੰਨ ਸਾਲ 'ਚ ਖੂਬ ਗੈਰ-ਕਾਨੂੰਨੀ ਸ਼ਰਾਬ ਵੇਚੀ ਹੈ। ਫਾਜ਼ਿਲਕਾ ਰਾਹੀਂ ਗੁਜਰਾਤ ਅਤੇ ਹੋਰ ਰਾਜਾਂ 'ਚ ਗੈਰ-ਕਾਨੂੰਨੀ ਸ਼ਰਾਬ ਦੀ ਸਪਲਾਈ ਹੋਈ। ਕੁਝ ਦਿਨਾਂ 'ਚ ਹੀ ਬਾਰਡਰ ਨਾਲ ਲੱਗਦੇ ਜ਼ਿਲਿਆਂ 'ਚ ਗੈਰ-ਕਾਨੂੰਨੀ ਸ਼ਰਾਬ ਦੇ ਮਾਮਲੇ ਇਸ ਗੱਲ ਨੂੰ ਸਾਬਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਲ 2022 'ਚ ਲੋਕਾਂ 'ਚ ਜਾਣਾ ਹੈ ਤਾਂ ਸਰਕਾਰ ਨੂੰ ਸਖਤ ਕਦਮ ਚੁੱਕਣ ਹੋਣਗੇ ਨਹੀਂ ਤਾਂ ਜਨਤਾ ਨਕਾਰ ਦੇਵੇਗੀ। ਇਸ ਲਈ ਸਰਕਾਰ ਨੂੰ ਨੀਅਤ ਅਤੇ ਨੀਤੀ ਦਾ ਰਸਤਾ ਅਖਤਿਆਰ ਕਰਨਾ ਪਵੇਗਾ।

ਬਾਜਵਾ ਨੇ ਕਿਹਾ ਕਿ ਉਹ ਮਾਮਲੇ 'ਚ ਹਾਈਕਮਾਨ ਨੂੰ ਬੇਨਤੀ ਕਰਦੇ ਹਨ ਕਿ ਛੇਤੀ ਇਕ-ਇਕ ਵਿਧਾਇਕ ਦੀ ਗੱਲ ਸੁਣੀ ਜਾਵੇ। ਉਥੇ ਹੀ, ਪੰਜਾਬ ਪੱਧਰ 'ਤੇ ਵਿਧਾਇਕਾਂ ਦੀ ਬੰਦ ਕਮਰੇ 'ਚ ਬੈਠਕ ਹੋਣੀ ਚਾਹੀਦੀ ਹੈ ਤਾਂ ਕਿ ਮਾਫੀਆ ਦੀ ਜਾਣਕਾਰੀ ਮਿਲੇ ਪਰ ਕਾਰਵਾਈ ਨਾ ਹੋਣ ਕਾਰਨ ਕੁਝ ਨਹੀਂ ਕਹਿ ਰਹੇ ਹਨ। ਬਾਜਵਾ ਨੇ ਕਿਹਾ ਕਿ ਸਰਕਾਰੀ ਮਾਲੀਏ ਦੇ ਅੰਕੜੇ ਗੁਪਤ ਨਹੀਂ ਰਹਿ ਸਕਦੇ। ਮੁੱਖ ਮੰਤਰੀ ਜਾਣਕਾਰੀ ਨਹੀਂ ਦੇਣਗੇ ਤਾਂ ਵਿੱਤ ਮੰਤਰੀ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਬਾਜਵਾ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਪੰਜਾਬ 'ਚ ਮਾਫੀਆ ਰਾਜ ਖਤਮ ਨਹੀਂ ਹੋ ਸਕਿਆ ਹੈ।


author

shivani attri

Content Editor

Related News