ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ''ਤੇ ਲਾਇਆ ਨਿਸ਼ਾਨਾ, ਕੀਤਾ ਵਿਵਾਦਤ ਟਵੀਟ (ਵੀਡੀਓ)

Thursday, Apr 25, 2019 - 06:45 PM (IST)

ਜਲੰਧਰ— ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਕ ਵਾਰ ਫਿਰ ਕੈਪਟਨ ਵਿਰੋਧੀ ਰਵੱਈਆ ਦਿਖਾਇਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਣ ਦੀ ਕੋਸ਼ਿਸ਼ ਕੀਤੀ ਹੈ। ਬਾਜਵਾ ਨੇ ਟਵੀਟ ਕੀਤਾ ਕਿ 'ਮੈਂ ਰਾਹੁਲ ਗਾਂਧੀ ਜੀ ਦੇ ਫੈਸਲੇ ਦਾ ਸੁਆਗਤ ਕਰਦਾ ਹਾਂ। ਪਾਰਟੀ ਹਾਈਕਮਾਂਡ ਵੱਲੋਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਿਸ਼ਨ-13 ਲਈ ਜ਼ਿੰਮੇਵਾਰ ਬਣਾਇਆ ਗਿਆ ਹੈ ਪਰ ਅਖੀਰ 'ਚ ਸਟੇਟ ਲੀਡਰਸ਼ਿਪ ਨੂੰ ਜ਼ਿੰਮੇਵਾਰ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਮਿਸਾਲ ਪੇਸ਼ ਕਰਨੀ ਚਾਹੀਦੀ ਹੈ ਅਤੇ ਜੇਕਰ ਅਜਿਹਾ ਨਹੀਂ ਕਰ ਸਕਦੇ ਤਾਂ ਦੂਜਿਆਂ ਨੂੰ ਸ਼ੋਭਾ ਵਧਾਉਣ ਦਾ ਮੌਕਾ ਦੇਣ। 

PunjabKesari
ਬਾਜਵਾ ਨੇ ਇਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਣ ਦੀ ਕੋਸ਼ਿਸ਼ ਕੀਤੀ ਹੈ। ਇਥੇ ਦੱਸ ਦੇਈਏ ਕਿ ਕਾਂਗਰਸ ਹਾਈਕਮਾਨ ਨੇ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਲੋਕ ਸਭਾ ਚੋਣਾਂ 'ਚ ਉਹ ਆਪਣੇ ਖੇਤਰਾਂ 'ਚ ਸਹੀ ਕਾਰਗੁਜ਼ਾਰੀ ਨਹੀਂ ਦਿਖਾ ਸਕਣਗੇ ਜਾਂ ਉਨ੍ਹਾਂ ਦੇ ਖੇਤਰ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਹਾਰਿਆ ਤਾਂ ਉਨ੍ਹਾਂ ਦਾ ਅਹੁਦਾ ਖੋਹ ਲਿਆ ਜਾਵੇਗਾ। ਅਜਿਹੇ 'ਚ ਕਾਂਗਰਸ ਦੇ ਮਿਸ਼ਨ-13 ਦਾ ਸਾਰਾ ਭਾਰ ਹੁਣ ਸੂਬੇ ਦੇ ਨੇਤਾਵਾਂ 'ਤੇ ਹੈ।


author

shivani attri

Content Editor

Related News