ਮਕੌੜਾ ਪੱਤਣ ਦਰਿਆ ''ਚ ਅਚਾਨਕ ਪਾਣੀ ਦਾ ਪੱਧਰ ਵਧਿਆ, ਪੈਲਟੂਨ ਪੁਲ ਦਾ ਕੁੱਝ ਹਿੱਸਾ ਟੁੱਟਾ

Wednesday, Feb 21, 2024 - 11:46 AM (IST)

ਮਕੌੜਾ ਪੱਤਣ ਦਰਿਆ ''ਚ ਅਚਾਨਕ ਪਾਣੀ ਦਾ ਪੱਧਰ ਵਧਿਆ, ਪੈਲਟੂਨ ਪੁਲ ਦਾ ਕੁੱਝ ਹਿੱਸਾ ਟੁੱਟਾ

ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ) : ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਮਕੌੜਾ ਪੱਤਣ 'ਤੇ ਅੱਜ ਰਾਵੀ ਦਰਿਆ 'ਚ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ। ਇਸ ਕਾਰਨ ਪਾਰਲੇ ਪਾਸੇ ਵਸੇ 7 ਪਿੰਡਾਂ ਲਈ ਬਣਾਇਆ ਪਲਟੂਨ ਪੁੱਲ ਦਾ ਕੁੱਝ ਹਿੱਸਾ ਅਚਾਨਕ ਟੁੱਟਣ ਕਾਰਨ ਲੋਕਾਂ ਦਾ ਆਉਣਾ-ਜਾਣਾ ਬੰਦ ਹੋ ਗਿਆ ਹੈ। ਇਸ ਮੌਕੇ ਪੁਲ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਵੇਰੇ ਅਚਾਨਕ ਪਾਣੀ ਦਾ ਪੱਧਰ ਵੱਧਣ ਕਾਰਨ ਪੁਲ ਦਾ ਅਗਲਾ ਹਿੱਸਾ ਜੋ ਮਿੱਟੀ ਨਾਲ ਬਣਾਇਆ ਹੋਇਆ ਹੈ, ਉਹ ਰੁੜ੍ਹ ਗਿਆ ਹੈ।

ਇਸੇ ਕਾਰਨ ਪੁਲ 'ਤੇ ਆਉਣਾ-ਜਾਣਾ ਬਿਲਕੁਲ ਬੰਦ ਹੋ ਗਿਆ ਹੈ। ਇਸ ਸਬੰਧੀ ਜਦ ਮੌਜੂਦ ਪੁਲ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਰੀਬ ਚਾਰ ਤੋਂ ਪੰਜ ਘੰਟੇ ਆਵਾਜਾਈ ਠੱਪ ਹੋਣ ਕਾਰਨ ਮੁੜ ਇਸ ਪੁਲ ਦੀ ਰਿਪੇਅਰ ਕਰਕੇ ਲੋਕਾਂ ਦਾ ਆਉਣਾ-ਜਾਣਾ ਚਾਲੂ ਕਰ ਦਿੱਤਾ ਗਿਆ ਹੈ। ਜੇਕਰ ਪਾਣੀ ਦਾ ਪੱਧਰ ਮੁੜ ਵੱਧਦਾ ਹੈ ਤਾਂ ਮੁੜ ਲੋਕਾਂ ਵਾਸਤੇ ਮੁਸ਼ਕਲ ਖੜ੍ਹੀ ਹੋ ਸਕਦੀ ਹੈ। 
 


author

Babita

Content Editor

Related News