ਕੈਪਟਨ ਨੇ ''ਪਰਨੀਤ ਕੌਰ'' ਨੂੰ ਦਿੱਤੀ ਜਨਮਦਿਨ ਦੀ ਵਧਾਈ

Thursday, Oct 03, 2019 - 08:58 AM (IST)

ਕੈਪਟਨ ਨੇ ''ਪਰਨੀਤ ਕੌਰ'' ਨੂੰ ਦਿੱਤੀ ਜਨਮਦਿਨ ਦੀ ਵਧਾਈ

ਚੰਡੀਗੜ੍ਹ : ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦਾ ਅੱਜ ਜਨਮਦਿਨ ਹੈ। ਇਸ ਮੌਕੇ ਕੈਪਟਨ ਨੇ ਆਪਣੀ ਪਤਨੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਕੈਪਟਨ ਨੇ ਆਪਣੇ ਫੇਸਬੁੱਕ ਪੇਜ਼ 'ਤੇ ਪਰਨੀਤ ਕੌਰ ਨੂੰ ਵਧਾਈ ਦਿੰਦਿਆਂ ਲਿਖਿਆ ਹੈ ਕਿ ਪਰਨੀਤ ਕੌਰ ਨੇ ਉਨ੍ਹਾਂ ਦੀ ਜ਼ਿੰਦਗੀ 'ਚ ਆ ਕੇ ਉਨ੍ਹਾਂ ਨੂੰ ਮੁਕੰਮਲ ਕੀਤਾ ਹੈ।

PunjabKesari

ਕੈਪਟਨ ਨੇ ਲਿਖਿਆ ਕਿ ਪਰਨੀਤ ਕੌਰ ਨਾ ਸਿਰਫ ਘਰ ਦੇ ਮਾਮਲਿਆਂ 'ਚ, ਸਗੋਂ ਸਿਆਸਤੀ ਤੇ ਹੋਰ ਜ਼ਰੂਰੀ ਮਾਮਲਿਆਂ 'ਚ ਉਨ੍ਹਾਂ ਨਾਲ ਹਮੇਸ਼ਾ ਖੜ੍ਹੇ ਰਹੇ ਹਨ। ਕੈਪਟਨ ਨੇ ਪਰਨੀਤ ਕੌਰ ਨੂੰ ਇਕ ਮਜ਼ਬੂਤ ਔਰਤ ਅਤੇ ਹਰ ਰਿਸ਼ਤਾ ਬਾਖੂਬੀ ਨਿਭਾਉਣ ਵਾਲੇ ਦੱਸਿਆ। ਕੈਪਟਨ ਨੇ ਪਰਨੀਤ ਕੌਰ ਦੇ ਜਨਮਦਿਨ 'ਤੇ ਅਰਦਾਸ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਅੱਗੇ ਵਧਦੇ ਰਹਿਣ ਅਤੇ ਹੋਰਨਾਂ ਲਈ ਪ੍ਰੇਰਨਾ ਦਾ ਸਰੋਤ ਬਣਨ।


author

Babita

Content Editor

Related News