ਕੈਪਟਨ ਨੇ ਪਰਨੀਤ ਕੌਰ ਲਈ ਮੰਗੀ ਲੰਬੀ ਉਮਰ ਦੀ ਦੁਆ, ਇੰਝ ਦਿੱਤੀਆਂ ''ਜਨਮਦਿਨ'' ਦੀਆਂ ਮੁਬਾਰਕਾਂ

Saturday, Oct 03, 2020 - 01:28 PM (IST)

ਕੈਪਟਨ ਨੇ ਪਰਨੀਤ ਕੌਰ ਲਈ ਮੰਗੀ ਲੰਬੀ ਉਮਰ ਦੀ ਦੁਆ, ਇੰਝ ਦਿੱਤੀਆਂ ''ਜਨਮਦਿਨ'' ਦੀਆਂ ਮੁਬਾਰਕਾਂ

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ ਦਾ ਅੱਜ ਜਨਮਦਿਨ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਲੰਬੀ ਉਮਰ ਦੀ ਦੁਆ ਕੀਤੀ ਹੈ।

PunjabKesari

ਕੈਪਟਨ ਨੇ ਆਪਣੇ ਫੇਸਬੁੱਕ ਪੇਜ਼ 'ਤੇ ਲਿਖਿਆ ਹੈ ਕਿ ਪਰਨੀਤ ਕੌਰ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਉਨ੍ਹਾਂ ਲਿਖਿਆ ਕਿ ਤੁਸੀਂ ਹਮੇਸ਼ਾ ਮੇਰਾ ਹਰ ਚੰਗੇ-ਮਾੜੇ ਸਮੇਂ 'ਚ ਸਾਥ ਦਿੱਤਾ ਹੈ ਅਤੇ ਅਸੀਂ ਸਾਰੇ ਤੁਹਾਡੀ ਸੋਚ, ਤੁਹਾਡੇ ਕੰਮਾਂ ਅਤੇ ਤੁਹਾਡੀ ਸੇਵਾ ਭਾਵਨਾ ਤੋਂ ਪ੍ਰੇਰਿਤ ਹਾਂ।

PunjabKesari

ਕੈਪਟਨ ਨੇ ਲਿਖਿਆ ਹੈ ਕਿ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀਕਲਾ 'ਚ ਰੱਖਣ, ਲੰਬੀ ਤੇ ਤੰਦਰੁਸਤ ਜ਼ਿੰਦਗੀ ਬਖਸ਼ਣ।


author

Babita

Content Editor

Related News