ਸਿਆਸੀ ਦਲਾਂ ਨਾਲ ਸਮਝੌਤੇ ਦੀਆਂ ਖ਼ਬਰਾਂ ਦਰਮਿਆਨ ਪਰਮਿੰਦਰ ਢੀਂਡਸਾ ਦਾ ਵੱਡਾ ਬਿਆਨ

Friday, Aug 06, 2021 - 06:18 PM (IST)

ਸਿਆਸੀ ਦਲਾਂ ਨਾਲ ਸਮਝੌਤੇ ਦੀਆਂ ਖ਼ਬਰਾਂ ਦਰਮਿਆਨ ਪਰਮਿੰਦਰ ਢੀਂਡਸਾ ਦਾ ਵੱਡਾ ਬਿਆਨ

ਸੁਨਾਮ ਊਧਮ ਸਿੰਘ ਵਾਲਾ (ਬਾਂਸਲ): ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਕਿਸੇ ਵੀ ਪਾਰਟੀ ਨਾਲ ਕੋਈ ਅਲਾਇੰਸ ਦੀ ਗੱਲ ਨਹੀਂ ਚੱਲ ਰਹੀ, ਅੱਜ ਸਰਦਾਰ ਸਤਵੰਤ ਸਿੰਘ ਲਖਮੀਰਵਾਲਾ ਦੇ ਸੰਸਕਾਰ ਤੇ ਪੁੱਜੇ ਸੀਨੀਅਰ ਪਾਰਟੀ ਆਗੂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਰੋਡ ਮੈਪ ਤਿਆਰ ਕੀਤਾ ਜਾ ਰਿਹਾ ਹੈ ਜੋ ਵੀ ਐਲਾਨ ਹੋਣਗੇ। ਉਹ ਇਨਬਿਨ ਲਾਗੂ ਹੋਣਗੇ।   ਦੂਜੀ ਪਾਰਟੀਆਂ ਵਾਂਗ ਖੋਖਲੇ ਵਾਅਦੇ ਨਹੀਂ ਕੀਤੇ ਜਾਣਗੇ। ਲੋਕਾਂ ਦੇ ਜੀਵਨ ਦੇ ਸੁਧਾਰ ਲਈ ਪਲਾਨ ਤਿਆਰ ਕੀਤੇ ਜਾਣਗੇ।  

ਇਹ ਵੀ ਪੜ੍ਹੋ : ਮੋਟਰਸਾਈਕਲ ਦੀ ਪਾਰਟੀ ਦੇਣੀ ਪਈ ਮਹਿੰਗੀ, ਤਕਰਾਰ ਤੋਂ ਬਾਅਦ ਫੌਜੀ ਦੋਸਤ ਦਾ ਕਤਲ

ਉਨ੍ਹਾਂ ਨੇ ਸੁਖਬੀਰ ਬਾਦਲ ਵੱਲੋਂ 400 ਯੂਨਿਟ ਬਿਜਲੀ ਫਰੀ ਅਤੇ ਸਰਦਾਰ ਨਵਜੋਤ ਸਿੰਘ ਸਿੱਧੂ ਵੱਲੋਂ ਤਿੰਨ ਰੁਪਏ ਯੂਨਿਟ ਬਿਜਲੀ ਦੇ ਐਲਾਨ  ਤੇ ਗੱਲਬਾਤ ਕਰਦਿਆਂ ਕਿਹਾ ਕਿ ਸਰਦਾਰ ਸੁਖਬੀਰ ਬਾਦਲ ਵੱਲੋਂ ਕੀਤੇ ਐਲਾਨ 400 ਯੂਨਿਟ ਬਿਜਲੀ ਫ਼ਰੀ ਦਾ 1ਫ਼ੀਸਦੀ ਵੀ ਚਾਂਸ ਨਹੀਂ ਬਣਦਾ, ਕਿਉਂਕਿ ਪੰਜਾਬ ’ਚ 72 ਲੱਖ 30 ਹਜ਼ਾਰ ਕੁਨੈਕਸ਼ਨ ਦੇ ਕਰੀਬ ਹਨ ਅਤੇ ਹਰ ਮਹੀਨੇ ਇਸ ਦੇ ਮੁਤਾਬਕ 1500 ਤੋਂ 2000 ਕਰੋੜ ਤੱਕ ਬਜਟ ਬਣਦਾ ਹੈ ਤੇ ਪਹਿਲੇ ਹੀ ਬਿਜਲੀ ਬੋਰਡ ਦਾ 10,000 ਕਰੋੜ ਰੁਪਿਆ ਖ਼ੜ੍ਹਾ ਹੈ। ਇਹ ਕਿਸੇ ਵੀ ਸਰਕਾਰ ’ਚ ਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ ਜੇਕਰ ਥਰਮਲ ਪਲਾਂਟ ਸੰਬੰਧੀ,ਬਿਜਲੀ ਦੀ ਚੋਰੀ ਅਤੇ ਟਰਾਂਸਮਿਸ਼ਨ ਘਾਟਾ ਘਟਾਉਣ ਬਾਰੇ ਕਾਰਵਾਈ ਕੀਤੀ ਜਾਵੇ ਤਾਂ ਕੁਝ ਸਹੀ ਹੋ ਸਕਦਾ ਹੈ।  ਉਨ੍ਹਾਂ ਨੇ ਕਿਹਾ ਕਿ ਇਸ ਸਮੇਂ 7 ਰੁਪਏ ਯੂਨਿਟ ਬਿਜਲੀ ਮਿਲਦੀ ਹੈ ਅਤੇ ਸਿੱਧੂ ਸਾਹਿਬ ਤਿੰਨ ਰੁਪਏ ਯੂਨਿਟ ਦੇ ਵਾਅਦੇ ਕਰ ਰਹੇ ਹਨ ਸਰਕਾਰ ਉਨ੍ਹਾਂ ਦੀ ਹੈ ,ਚੋਣਾਂ ’ਚ ਕੁਝ ਸਮਾਂ ਬਚਿਆ, ਉਹ ਤਿੰਨ ਮਹੀਨੇ ਹੀ ਇਹ ਤਿੰਨ ਰੁਪਏ ਯੂਨਿਟ ਕਰ ਦੇਣ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਸਿੱਧੂ ਸਾਹਿਬ ਵੀ ਹੋਰਾਂ ਵਾਂਗ ਲੋਕ ਲੁਭਾਊ ਕੰਮ ਵੱਲ ਤੁਰ ਪੈਣਗੇ। 

ਇਹ ਵੀ ਪੜ੍ਹੋ : ਲੁਧਿਆਣਾ 'ਚ ਸ਼ਰਾਬੀ ਨੌਜਵਾਨਾਂ ਵੱਲੋਂ ਪੁਲਸ ਮੁਲਾਜ਼ਮਾਂ ’ਤੇ ਹਮਲਾ, ਗੱਡੀ ਦੇ ਸ਼ੀਸ਼ੇ ਤੋੜੇ

ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਲੋਕ ਬਿਜਲੀ ਫਰੀ ਨਹੀਂ ਚਾਹੁੰਦੇ। ਉਹ ਬਿਜਲੀ ਦੇ ਰੇਟ ਵਿੱਚ ਕਟੌਤੀ ਚਾਹੁੰਦੇ ਹਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਪੰਜਾਬ ਦੇ ਬਹੁਤ ਹੀ ਗ਼ਰੀਬ ਲੋਕਾਂ ਨੂੰ ਬਿਜਲੀ ਫ੍ਰੀ ਦਿੱਤੀ ਜਾਵੇਗੀ  ਅਤੇ ਬਾਕੀ ਜਨਤਾ ਲਈ   ਬਿਜਲੀ ਦੇ ਰੇਟਾਂ ’ਚ ਕਟੌਤੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਖੇਤਾਂ ’ਚ ਕੰਮ ਕਰਦੇ ਕਿਸਾਨ ਦੀ ਸੱਪ ਦੇ ਡੰਗਣ ਨਾਲ ਮੌਤ, 5 ਧੀਆਂ ਦੇ ਸਿਰ 'ਤੋਂ ਉੱਠਿਆ ਪਿਓ ਦਾ ਸਾਇਆ

ਨੋਟ - ਪਰਮਿੰਦਰ ਸਿੰਘ ਢੀਂਡਸਾ ਵਲੋਂ ਦਿੱਤੇ ਗਏ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Shyna

Content Editor

Related News