ਪੰਜਾਬ ''ਚ ਚੋਣਾਂ ਲਈ ਨੀਮ ਫੌਜੀ ਬਲਾਂ ਦੀਆਂ 215 ਕੰਪਨੀਆਂ ਮਨਜ਼ੂਰ

Friday, Apr 26, 2019 - 10:53 AM (IST)

ਪੰਜਾਬ ''ਚ ਚੋਣਾਂ ਲਈ ਨੀਮ ਫੌਜੀ ਬਲਾਂ ਦੀਆਂ 215 ਕੰਪਨੀਆਂ ਮਨਜ਼ੂਰ

ਚੰਡੀਗੜ੍ਹ : ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਨੂੰ ਨੀਮ ਫੌਜੀ ਬਲਾਂ ਦੀਆਂ 215 ਕੰਪਨੀਆਂ ਮੁੱਹਈਆ ਕਰਾਈਆਂ ਗਈਆਂ ਹਨ, ਜਿਨ੍ਹਾਂ 'ਚ ਕਰੀਬ 5,000 ਮੁਲਾਜ਼ਮ ਸ਼ਾਮਲ ਹੋਣਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐੱਸ. ਕਰੁਣਾ ਰਾਜੂ ਨੇ ਕਿਹਾ ਕਿ ਜੇਕਰ 2014 ਦੀਆਂ ਲੋਕ ਸਭਾ ਚੋਣਾਂ 'ਤੇ ਧਿਆਨ ਮਾਰਿਆ ਜਾਵੇ ਤਾਂ ਉਸ ਸਮੇਂ ਪੰਜਾਬ ਨੂੰ 199 ਅਰਧ ਸੈਨਿਲ ਬਲਾਂ ਦੀਆਂ ਕੰਪਨੀਆਂ ਮਿਲੀਆਂ ਸਨ। ਇਸ ਵਾਰ 16 ਕੰਪਨੀਆਂ ਪੰਜਾਬ ਨੂੰ ਜ਼ਿਆਦਾ ਮਿਲੀਆਂ ਹਨ।  ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਸਾਲ 2014 'ਚ 22,019 ਪੋਲਿੰਗ ਸਟੇਸ਼ਨ ਬਣਾਏ ਗਏ ਸਨ, ਜਦੋਂ ਕਿ ਇਸ ਵਾਰ 23, 213 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਅਤੇ ਇਨ੍ਹਾਂ 'ਚੋਂ 5500 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਮੰਨਿਆ ਗਿਆ ਹੈ। ਸੂਬੇ 'ਚ 2.04 ਕਰੋੜ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਹੈ।


author

Babita

Content Editor

Related News