ਬਜਟ ''ਤੇ ਬੋਲੇ ਪ੍ਰਕਾਸ਼ ਸਿੰਘ ਬਾਦਲ, ਕਿਹਾ ਬਜਟ ਨਿਰਾ ਡਰਾਮਾ
Monday, Mar 08, 2021 - 08:56 PM (IST)

ਮਲੋਟ (ਕੁਲਦੀਪ ਸਿੰਘ ਰਿਣੀ)- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਮਲੋਟ ਨੇੜਲੇ ਪਿੰਡ ਕੋਲਿਆਵਾਲੀ ਵਿਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਿਆਲ ਸਿੰਘ ਕੋਲਿਆਵਾਲੀ ਦੇ ਘਰ ਉਹਨਾਂ ਦਾ ਹਾਲ ਚਾਲ ਪੁੱਛਣ ਪਹੁੰਚੇ। ਕੋਲਿਆਵਾਲੀ ਦਾ ਹਾਲ ਚਾਲ ਪੁੱਛਣ ਉਪਰੰਤ ਲੰਮੇ ਸਮੇਂ ਬਾਅਦ ਉਹ ਮੀਡੀਆ ਨਾਲ ਥੋੜੇ ਜਿਹੇ ਸਮੇਂ ਲਈ ਰੂਬਰੂ ਹੋਏ। ਪੱਤਰਕਾਰਾਂ ਦੁਆਰਾ ਬਜਟ 'ਤੇ ਪ੍ਰਤੀਕਿਰਿਆ ਪੁੱਛੇ ਜਾਣ 'ਤੇ ਉਹਨਾਂ ਕਿਹਾ ਕਿ ਬਜਟ ਉਹਨਾਂ ਅਜੇ ਬਹੁਤਾ ਪੜਿਆ ਨਹੀਂ ਪਰ ਜੋ ਸਾਹਮਣੇ ਆ ਰਿਹਾ ਹੈ ਉਸ ਤੋਂ ਇਹ ਹੀ ਕਹਿ ਸਕਦੇ ਹਾਂ ਕਿ ਬਜਟ ਨਿਰਾ ਡਰਾਮਾ ਹੈ। ਕਾਂਗਰਸ ਨੇ ਜੋ ਵਾਅਦੇ ਪਹਿਲਾ ਕੀਤੇ ਉਹ ਅਜੇ ਤਕ ਪੂਰੇ ਨਹੀਂ ਹੋਏ। ਉਹਨਾਂ ਕਿਹਾ ਕਿ ਇਹ ਬਹੁਤੀਆਂ ਰਾਜਸੀ ਪਾਰਟੀਆਂ ਦਾ ਕਲਚਰ ਬਣ ਗਿਆ ਕਿ ਵੱਡੇ-ਵੱਡੇ ਵਾਅਦੇ ਵਾਹ-ਵਾਹ ਖਟਣ ਲਈ ਇਹ ਪਾਰਟੀਆਂ ਕਰਦੀਆਂ ਪਰ ਵਾਅਦੇ ਪੂਰੇ ਨਹੀਂ ਕਰਦੀਆਂ।