ਬਾਦਲ ਦੇ ਜੇਲ ਭੇਜਣ ਦੇ ਬਿਆਨ 'ਤੇ ਬੋਲੀ ਪ੍ਰਨੀਤ ਕੌਰ (ਵੀਡੀਓ)

Friday, Feb 22, 2019 - 04:22 PM (IST)

ਪਟਿਆਲਾ (ਬਖਸ਼ੀ)— ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੀ ਗ੍ਰਿਫਤਾਰੀ ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਸਿਆਸੀ ਮਨਸ਼ਾ ਕਾਰਨ ਜਾਣ ਬੁੱਝ ਕੇ ਜੇਲ ਭੇਜੇ ਜਾਣ ਦੇ ਦਿੱਤੇ ਬਿਆਨ 'ਤੇ ਬੋਲਦੇ ਹੋਏ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਜੇਲ ਭੇਜਣਾ ਜਾਂ ਨਾ ਭੇਜਣਾ ਇਹ ਅਦਾਲਤ ਤੈਅ ਕਰਦੀ ਹੈ ਜਦੋਂ ਅਦਾਲਤ ਕਿਸੇ ਨੂੰ ਜੇਲ ਭੇਜਣ ਦੇ ਨਿਰਦੇਸ਼ ਦਿੰਦੀ ਹੈ ਤਾਂ ਉਸ ਨੂੰ ਜੇਲ ਭੇਜਿਆ ਜਾਂਦਾ ਹੈ। ਇਸ 'ਚ ਰਾਜਨੀਤੀ ਦੀ ਕੋਈ ਗੱਲ ਨਹੀਂ ਹੈ, ਕਾਂਗਰਸ ਪਾਰਟੀ ਅਦਾਲਤੀ ਪ੍ਰਕਿਰਿਆ 'ਤੇ ਪੂਰਾ ਭਰੋਸਾ ਕਰਦੀ ਹੈ। 

ਪਰਨੀਤ ਕੌਰ ਪੰਜਾਬ ਸਰਕਾਰ ਵਲੋਂ ਪਟਿਆਲਾ 'ਚ ਕਰਵਾਏ ਗਏ ਹੈਰੀਟੇਜ ਫੈਸਟੀਵਲ 'ਚ ਸ਼ਿਰਕਤ ਕਰਨ ਪਹੁੰਚੇ ਹੋਏ ਸਨ। ਦੱਸਣਯੋਗ ਹੈ ਕਿ ਹੈਰੀਟੇਜ ਫੈਸਟੀਵਲ ਦਾ ਇਹ ਚੌਥਾ ਦਿਨ ਹੈ ਅਤੇ ਇਸ ਦੌਰਾਨ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ ਗਈ ਸੀ। ਇਸ ਮੌਕੇ ਦੂਜੇ ਸੂਬਿਆਂ ਤੋਂ ਆਏ ਕਲਾਕਾਰਾਂ ਨੇ ਆਪਣੀ ਕਲਾ ਨਾਲ ਪਰਨੀਤ ਕੌਰ ਅਤੇ ਹੋਰਾਂ ਦਾ ਦਿਲ ਜਿੱਤ ਲਿਆ।


author

Shyna

Content Editor

Related News