ਕਾਂਗਰਸ ਬਾਰੇ ਵੱਡੇ ਬਾਦਲ ਆਹ ਕੀ ਬੋਲ ਗਏ...

Friday, Apr 26, 2019 - 06:52 PM (IST)

ਕਾਂਗਰਸ ਬਾਰੇ ਵੱਡੇ ਬਾਦਲ ਆਹ ਕੀ ਬੋਲ ਗਏ...

ਵਾਰਾਣਸੀ— ਅਕਾਲੀ ਦਲ ਦੇ ਨੇਤਾ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਨੂੰ ਲੈ ਕੇ ਵਿਵਾਦਪੂਰਨ ਬਿਆਨ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਾਰਾਣਸੀ ਤੋਂ ਉਨ੍ਹਾਂ ਦੇ ਸਾਹਮਣੇ ਕਾਂਗਰਸ ਉਮੀਦਵਾਰ ਅਤੇ ਗਾਂਧੀ ਪਰਿਵਾਰ ਨੂੰ ਲੈ ਕੇ ਗੱਲ ਕਰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਦੀ ਜ਼ੁਬਾਨ ਫਿਸਲ ਗਈ ਅਤੇ ਉਨ੍ਹਾਂ ਦੇ ਮੂੰਹ 'ਚੋਂ ਵਿਵਾਦਿਤ ਬੋਲ ਨਿਕਲ ਗਏ। ਬਾਦਲ ਨੇ ਕਿਹਾ,''ਮੋਦੀ ਸਾਹਿਬ ਨਾਲ ਮੁਕਾਬਲੇ 'ਚ ਕੌਣ ਹੋ ਸਕਦਾ ਹੈ? ਇਹ ਜੋ ਗਾਂਧੀ ਹਨ, ਜਿਵੇਂ ਹਾਥੀ ਅਤੇ ਕੀੜੀ ਦਾ ਫਰਕ ਹੁੰਦਾ ਹੈ, ਇੰਨਾ ਫਰਕ ਹੈ।'' ਪ੍ਰਕਾਸ਼ ਸਿੰਘ ਬਦਲ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਚੋਣ ਲੜ ਰਹੇ ਕਾਂਗਰਸ ਉਮੀਦਵਾਰ ਅਜੇ ਰਾਏ ਅਤੇ ਗਾਂਧੀ ਪਰਿਵਾਰ ਨਾਲ ਉਨ੍ਹਾਂ ਦੀ ਤੁਲਨਾ ਕਰ ਰਹੇ ਸਨ?

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ,''ਹਿੰਦੁਸਤਾਨ ਦੇ ਲੋਕਾਂ ਨੇ ਇਹ ਸੋਚਣਾ ਹੈ ਕਿ ਸਾਡਾ ਪ੍ਰਧਾਨ ਮੰਤਰੀ ਕੌਣ ਹੋਵੇ? ਉਨ੍ਹਾਂ ਨੇ ਅੱਗੇ ਕਿਹਾ ਕਿ ਵਾਰਾਣਸੀ ਤੋਂ ਮੋਦੀ ਸਾਹਿਬ ਨਾਲ ਮੁਕਾਬਲੇ 'ਚ ਕੌਣ ਹੋ ਸਕਦਾ ਹੈ, ਇਹ ਜੋ ਗਾਂਧੀ ਹਨ ਜਿਵੇਂ ਹਾਥੀ ਅਤੇ ਕੀੜੀ ਦਾ ਫਰਕ ਹੁੰਦਾ ਹੈ, ਇੰਨਾ ਫਰਕ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਨਾਮਜ਼ਦਗੀ ਦਾਖਲ ਕਰਦੇ ਸਮੇਂ 91 ਸਾਲਾ ਪ੍ਰਕਾਸ਼ ਸਿੰਘ ਬਾਦਲ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ ਸੀ। ਬਾਦਲ ਵਾਰਾਣਸੀ 'ਚ ਪੀ.ਐੱਮ. ਮੋਦੀ ਦੀ ਨਾਮਜ਼ਗੀ ਲਈ ਪੁੱਜੇ ਸਨ। ਉਨ੍ਹਾਂ ਨੇ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕੀਤੀ।


author

DIsha

Content Editor

Related News